ਮੋਬਾਇਲ ਵਿੰਗ ਵੱਲੋਂ 866 ਪੇਟੀਅਾਂ ਸ਼ਰਾਬ ਬਰਾਮਦ

Sunday, Sep 09, 2018 - 02:56 AM (IST)

ਅੰਮ੍ਰਿਤਸਰ,  (ਇੰਦਰਜੀਤ, ਬੌਬੀ)-  ਸੇਲ ਟੈਕਸ ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਏ. ਈ. ਟੀ. ਸੀ. ਐੱਚ. ਐੱਸ. ਬਾਜਵਾ ਦੀ ਅਗਵਾਈ ’ਚ ਗਠਿਤ ਟੀਮ ਨੇ ਤਰਨਤਾਰਨ ਖੇਤਰ ਅਧੀਨ ਆਉਂਦੇ ਸ਼ਹਿਬਾਜ਼ਪੁਰ ਖੇਤਰ ਤੋਂ ਇਕ ਗੋਦਾਮ ’ਚੋਂ 860 ਪੇਟੀਅਾਂ ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ, ਜੋ ਹਰਿਆਣਾ ਦੀ ਹੈ। ਜਾਣਕਾਰੀ ਅਨੁਸਾਰ ਏ. ਈ. ਟੀ. ਸੀ. ਐੱਚ. ਐੱਸ. ਬਾਜਵਾ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਪਿੰਡ ਸ਼ਹਿਬਾਜ਼ਪੁਰ ਦੇ ਇਕ ਗੋਦਾਮ ’ਚ ਸ਼ਰਾਬ ਦੀ ਵੱਡੀ ਖੇਪ ਹੈ, ਜਿਸ ’ਤੇ ਬਾਜਵਾ ਦੀ ਅਗਵਾਈ ਵਿਚ ਲਖਬੀਰ ਸਿੰਘ, ਜਪਸਿਮਰਨ ਸਿੰਘ, ਸੁਸ਼ੀਲ ਕੁਮਾਰ (ਸਾਰੇ ਈ. ਟੀ. ਓ.) ਤਰਲੋਕ ਸ਼ਰਮਾ, ਦਿਨੇਸ਼ ਕੁਮਾਰ, ਮੈਡਮ ਸੀਤਾ ਅਟਵਾਲ, ਰਾਜੀਵ ਮਰਵਾਹਾ, ਅਮਿਤ ਵਿਆਸ (ਸਾਰੇ ਇੰਸਪੈਕਟਰ) ਤੇ ਸੁਰੱਖਿਆ ਅਧਿਕਾਰੀ ਜਗਤਾਰ ਸਿੰਘ ਅਤੇ ਪਵਨ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ, ਨੇ ਬਰਾਮਦਗੀ ਕੀਤੀ। ਸ਼ਰਾਬ ਦੀ ਖੇਪ ਤਰਨਤਾਰਨ ਸਰਕਲ ਦੇ ਹਵਾਲੇ ਕਰ ਦਿੱਤੀ ਗਈ ਹੈ।
ਬਰਾਮਦ ਸ਼ਰਾਬ ਦਾ ਵੇਰਵਾ
ਬਲੈਂਡਰ ਪ੍ਰਾਈਡ 25, ਆਰ. ਸੀ. 50, ਰਾਇਲ ਸਟੈਗ 121, ਮੈਕਡਾਵਲ 35, ਇੰਪੀਰੀਅਲ ਬਲਿਊ 129 ਤੇ 506  ਪੇਟੀਅਾਂ ਗਿੰਨੀ ਮਾਰਕਾ ਸ਼ਰਾਬ ਦੀਅਾਂ ਬਰਾਮਦ ਹੋਈਅਾਂ।
ਠੇਕੇਦਾਰ ਨੇ ਲਿਆ ਸੀ 2 ਨੰਬਰ ’ਚ ਗੋਦਾਮ
ਪਤਾ ਲੱਗਾ ਹੈ ਕਿ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਨੇ ਇਹ ਗੋਦਾਮ ਕਿਰਾਏ ’ਤੇ ਲਿਆ ਹੈ ਅਤੇ ਵਿਭਾਗ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ ਗ਼ੈਰ-ਕਾਨੂੰਨੀ ਪਾਈ ਗਈ।


Related News