‘ਆਪ’ ਨੇ ਅਕਾਲੀਆਂ ਖਿਲਾਫ ਖੋਲ੍ਹਿਆ ਮੋਰਚਾ

Tuesday, Sep 04, 2018 - 12:57 AM (IST)

ਬਟਾਲਾ,   (ਬੇਰੀ, ਮਠਾਰੂ, ਖੋਖਰ)-  ਅੱਜ ਸਥਾਨਕ ਗਾਂਧੀ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਬਰਗਾਡ਼ੀ ਅਤੇ ਬਹਿਬਲਕਲਾਂ ਕਾਂਡ ਦੇ ਸਬੰਧ ਵਿਚ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ,  ਵਿਧਾਇਕ ਬਿਕਰਮ ਸਿੰਘ ਮਜੀਠੀਆ, ਸਿਰਸੇ ਵਾਲੇ ਸੌਦਾ ਸਾਧ ਅਤੇ ਸਾਬਕਾ ਡੀ. ਜੀ. ਪੀ. ਪੰਜਾਬ ਸੁਮੇਧ ਸੈਣੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਦਅਬੀ ਦੇ ਮਾਮਲਿਆਂ ਵਿਚ ਬਾਦਲਾਂ ਦਾ ਨਾਂ ਉਜਾਗਰ ਹੋਣ ’ਤੇ ਜਿਥੇ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਥੇ ਨਾਲ ਹੀ ਸਿੱਖ ਸੰਗਤ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਹੈ। 
 ®‘ਆਪ’ ਆਗੂਆਂ ਸੁਖਜਿੰਦਰ ਸਿੰਘ ਦਾਬਾਂਵਾਲ, ਸ਼ੈਰੀ ਕਲਸੀ, ਮੈਨੇਜਰ ਅਤਰ ਸਿੰਘ, ਗੁਰਪ੍ਰੀਤ ਸਿੰਘ ਪੱਡਾ ਨੇ ਕਿਹਾ ਕਿ ਵਿਆਹ ਪੁਰਬ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਆਗੂ ਨੂੰ ਨਹੀਂ ਕਰਨ ਦਿੱਤੀ ਜਾਵੇਗੀ ਤੇ ਨਗਰ ਕੀਰਤਨ ਦੀ ਅਗਵਾਈ ਹੇਠ ਕੇਵਲ ਪੰਜ ਪਿਆਰੇ ਅਤੇ ਗ੍ਰੰਥੀ ਸਾਹਿਬਾਨ ਹੀ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਰਾਜਭਾਗ ਹਾਸਲ ਕਰਨ ਲਈ ਸ੍ਰੀ ਗ੍ਰੰਥ ਸਾਹਿਬ ਜੀ ਦੇ ਅੰਗਾਂ  ਦੀ  ਬੇਅਦਬੀ  ਕੀਤੀ  ਅਤੇ ਸਿਰਸੇ ਵਾਲੇ ਸੌਦਾ ਸਾਧ ਨੂੰ ਬੇਅਦਬੀ ਕਰਨ ਲਈ ਉਤਸ਼ਾਹਿਤ ਕੀਤਾ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। 
 ®ਉਕਤ ਆਗੂਆਂ ਨੇ ਕਿਹਾ ਕਿ 15 ਸਤੰਬਰ ਨੂੰ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਵਿਖੇ ਜੋ ਇਸਤਰੀ ਸੰਮੇਲਨ ਕੀਤਾ ਜਾ ਰਿਹਾ ਹੈ, ਉਹ ਧਾਰਮਕ ਪ੍ਰੋਗਰਾਮ ਨੂੰ ਸਿਆਸੀ ਰੰਗਤ ਦੇਣ ਲਈ ਬੀਬੀ ਜਗੀਰ ਕੌਰ ਕੌਮੀ ਪ੍ਰਧਾਨ ਇਸਤਰੀ ਅਕਾਲੀ ਦਲ ਪਹੁੰਚ ਰਹੇ ਹਨ ਜਿਸ ਦਾ ਡਟ ਕੇ  ਵਿਰੋਧ ਕੀਤਾ ਜਾਵੇਗਾ। ‘ਆਪ’ ਆਗੂਆਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪਿੰਡਾਂ ਵਿਚ ਅਕਾਲੀਆਂ ਨੂੰ ਦਾਖਲ ਨਾ ਹੋਣ ਦੇਣ ਅਤੇ ਇਨ੍ਹਾਂ ਦਾ ਵਿਰੋਧ ਕਰਦੇ ਹੋਏ ਸਮਾਜਕ ਤੇ ਰਾਜਨੀਤਿਕ ਬਾਈਕਾਟ ਕੀਤਾ ਜਾਵੇ। ®ਇਸ ਮੌਕੇ ਜਰਨੈਲ ਸਿੰਘ, ਅਨਿਲ ਅਗਰਵਾਲ, ਪਰਸ਼ੋਤਮ ਸਿੰਘ, ਸੁਖਬਾਜ ਸਿੰਘ, ਮਨਜੀਤ ਸਿੰਘ, ਰਘਬੀਰ ਸਿੰਘ, ਰਾਕੇਸ਼ ਮਹਿਤਾ, ਤ੍ਰਿਭਵਨ ਸਿੰਘ, ਸੁੱਚਾ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਹਰਜੀਤ ਗਾਊਂਸਪੁਰਾ, ਡਾ. ਸੁਦਰਸ਼ਨ, ਗਿਆਨੀ ਦਵਿੰਦਰ ਸਿੰਘ, ਚੈਂਚਲ ਸਿੰਘ, ਗੁਰਜੀਤ ਸਿੰਘ, ਅਨੂਪ ਸਿੰਘ, ਹੈਪੀ ਮਰਡ਼, ਰਣਜੀਤ ਸਿੰਘ, ਚੰਨ ਖਾਲਸਾ, ਗੁਰਦੇਵ ਸਿੰਘ ਆਦਿ  ਵਰਕਰ ਹਾਜ਼ਰ ਸਨ।


Related News