ਹੜ੍ਹ ਦੀ ਮਾਰ ਤੋਂ ਬਾਅਦ ਮੁੜ ਪਈ ਕਿਸਾਨੀ ਨੂੰ ਪਈ ਕੁਦਰਤੀ ਮਾਰ, ਸਰਕਾਰ ਕੋਲੋ ਕਿਸਾਨਾਂ ਨੇ ਮਦਦ ਦੀ ਕੀਤੀ ਗੁਹਾਰ

Friday, Sep 19, 2025 - 08:17 PM (IST)

ਹੜ੍ਹ ਦੀ ਮਾਰ ਤੋਂ ਬਾਅਦ ਮੁੜ ਪਈ ਕਿਸਾਨੀ ਨੂੰ ਪਈ ਕੁਦਰਤੀ ਮਾਰ, ਸਰਕਾਰ ਕੋਲੋ ਕਿਸਾਨਾਂ ਨੇ ਮਦਦ ਦੀ ਕੀਤੀ ਗੁਹਾਰ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਜਿੱਥੇ ਅਜੇ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਰਾਵੀ ਦਰਿਆ ਦੇ ਪਾਣੀ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਜੋ ਕੁਝ ਹੱਦ ਤੱਕ ਬਾਸਮਤੀ ਦੀ ਅਤੇ ਪਰਮਲ ਦੀ ਫਸਲ ਬਚੀ ਹੋਈ ਸੀ ਉਸ ਨੂੰ ਅੱਜ ਅਚਾਨਕ ਤੇਜ਼ ਬਾਰਿਸ਼ ਅਤੇ ਤੂਫਾਨ ਨਾਲ ਗੜੇ ਪੈਣ ਕਾਰਨ ਕਿਸਾਨਾਂ ਦੀ ਕੁਝ ਹੱਦ ਤੱਕ ਬਚੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਿਸ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਇਸ ਮੌਕੇ ਕਿਸਾਨ ਬਲਵਿੰਦਰ ਸਿੰਘ, ਮੰਗਲ ਸਿੰਘ ਸੇਖਾ, ਸਰਪੰਚ ਸਲੁੱਖਣ ਸਿੰਘ, ਹਰਦੇਵ ਸਿੰਘ, ਆਦਿ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੜ੍ਹ ਵੱਲੋਂ ਕਿਸਾਨੀ ਨੂੰ ਕਾਫੀ ਜਿਆਦਾ ਮਾਰ ਮਾਰੀ ਗਈ ਹੈ ਤੇ ਅੱਜ ਅਚਾਨਕ ਮੌਸਮ ਮੋੜ ਦੌਹਰੀ ਮਾਰ ਕਰ ਦਿੱਤੀ ਹੁਣ ਜੋ ਕੁਝ ਹੱਦ ਤੱਕ ਝੋਨੇ ਦੀ ਫਸਲ ਬਚੀ ਸੀ ਉਸ ਨੂੰ ਬਾਰਿਸ਼ ਅਤੇ ਤੂਫਾਨ ਨੇ ਦੌਹਰੀ ਮਾਰ ਪਾ ਦਿੱਤੀ ਹੈ  ਜਿਸ ਕਾਰਨ ਕਿਸਾਨੀ ਨੂੰ ਹੋਰ ਕਰਜੇ ਬੋਝ ਆਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਨੇ ਕਣਕ ਦੀ ਫਸਲ ਦੀ ਬਿਜਾਈ ਵੀ ਕਰਨੀ ਹੈ ਪਰ ਝੋਨੇ ਦੀ ਫਸਲ ਤਾਂ ਬਿਲਕੁਲ ਖਰਾਬ ਹੋ ਗਈ ਆ ਜਿਸ ਕਰਕੇ ਕਿਸਾਨ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋ ਗਿਆ ਪੰਜਾਬ ਸਰਕਾਰ ਕੋਲੋਂ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਸਰਕਾਰ ਮੁੜ ਸਪੈਸ਼ਲ ਗਿਰਵਦੋਰੀਆਂ ਕਰਾ ਕੇ ਭਾਰੀ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।


author

Hardeep Kumar

Content Editor

Related News