ਹੜ੍ਹ ਪੀੜਤਾਂ ਦੀ ਮਦਦ ਕਰ ਕੇ ਵਾਪਸ ਆ ਰਹੀ ਬੱਸ ਦਰੱਖਤ ’ਚ ਵੱਜੀ, 2 ਦਰਜਨ ਦੇ ਕਰੀਬ ਸੇਵਾਦਾਰ ਜ਼ਖਮੀ

Friday, Sep 12, 2025 - 05:05 PM (IST)

ਹੜ੍ਹ ਪੀੜਤਾਂ ਦੀ ਮਦਦ ਕਰ ਕੇ ਵਾਪਸ ਆ ਰਹੀ ਬੱਸ ਦਰੱਖਤ ’ਚ ਵੱਜੀ, 2 ਦਰਜਨ ਦੇ ਕਰੀਬ ਸੇਵਾਦਾਰ ਜ਼ਖਮੀ

ਬਟਾਲਾ (ਸਾਹਿਲ)- ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹ ਕਾਰਨ ਜਿਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸੰਗਠਨਾਂ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਲਈ ਅੱਗੇ ਆ ਕੇ ਦਿਨ-ਰਾਤ ਉਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ, ਉਥੇ ਨਾਲ ਹੀ ਬੀਤੀ ਰਾਤ ਹੜ੍ਹ ਪੀੜਤਾਂ ਦੀ ਮਦਦ ਕਰਕੇ ਰਮਦਾਸ ਤੋਂ ਮਹਿਤਾ ਵਾਪਸ ਆ ਰਹੀ ਇਕ ਬੱਸ ਦੇ ਬਟਾਲਾ ਦੇ ਪਿੰਡ ਸੁਨੱਈਆ ਨੇੜੇ ਦਰੱਖਤ ਨਾਲ ਵੱਜਣ ਕਾਰਨ ਦੋ ਦਰਜਨ ਦੇ ਕਰੀਬ ਸੇਵਾਦਾਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋ- ਅਦਾਲਤ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਾ ਐਲਾਨ

ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸੁਖਜਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਮਹਿਤਾ, ਕੁਲਜੀਤ ਕੌਰ ਪਤਨੀ ਹਰਜੀਤ ਸਿੰਘ ਤੇ ਹਰਜੀਤ ਸਿੰਘ ਵਾਸੀਆਨ ਵਿੰਝਰਵਾਲ, ਕਿਰਪਾਲ ਕੌਰ ਪਤਨੀ ਬਲਜੀਤ ਸਿੰਘ ਤੇ ਬਲਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀਆਨ ਪਿੰਡ ਬੋਹਜਾ, ਕਰਤਾਰ ਸਿੰਘ ਵਾਸੀ ਨੰਗਲੀ, ਜਸਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਤੇ ਹਰਦੀਪ ਸਿੰਘ ਵਾਸੀਆਨ ਪਿੰਡ ਸੈਦੋਕੇ, ਪਾਲ ਸਿੰਘ ਵਾਸੀ ਪਿੰਡ ਬੋਹਜਾ, ਜਰਨੈਲ ਸਿੰਘ ਵਾਸੀ ਧਰਮੂਚੱਕ, ਸੁਖਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਧਰਮੂਚੱਕ, ਸੁਖਦੇਵ ਸਿੰਘ ਪੁੱਤਰ ਅਮਰੀਕ ਸਿੰਘ ਤੇ ਜਸਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਨੰਗਲੀ, ਰਣਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀਆਨ ਪਿੰਡ ਨੰਗਲੀ, ਸਾਹਿਲ ਵਾਸੀ ਪਿੰਡ ਜਾਲੀਆਂ, ਪਰਮਜੀਤ ਸਿੰਘ ਵਾਸੀ ਜਾਲੀਆਂ ਆਦਿ ਸਮੇਤ ਦੋ ਦਰਜਨ ਦੇ ਕਰੀਬ ਸੇਵਾਦਾਰ ਰਮਦਾਸ ਤੋਂ ਇਕ ਬੱਸ ਵਿਚ ਸਵਾਰ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਕਰਨ ਤੋਂ ਬਾਅਦ ਵਾਪਸ ਮਹਿਤਾ ਚੌਕ ਨੂੰ ਜਾ ਰਹੇ ਸਨ।

ਇਹ ਵੀ ਪੜ੍ਹੋ- ਸ਼ਰਾਬ ਦੇ ਲਾਲਚ ਪਿੱਛੇ ਬਜ਼ੁਰਗ ਨੇ ਲਾ ਲਾਈ ਸ਼ਰਤ, ਤੈਰ ਕੇ ਛੱਪੜ ਪਾਰ ਕਰਦਿਆਂ ਹੋਇਆ...

ਜਦੋਂ ਇਹ ਬੱਸ ਬਟਾਲਾ ਦੇ ਅਲੀਵਾਲ ਰੋਡ ਸਥਿਤ ਪਿੰਡ ਸੁਨਈਆ ਨੇੜੇ ਪਹੁੰਚੀ ਤਾਂ ਅਚਾਨਕ ਇਕ ਦਰੱਖਤ ਵਿਚ ਜ਼ੋਰਦਾਰ ਢੰਗ ਨਾਲ ਜਾ ਵੱਜੀ, ਜਿਸ ਦੇ ਸਿੱਟੇ ਵਜੋਂ ਬੱਸ ਚਾਲਕ ਹਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਵਿੰਝਰਵਾਲ ਸਮੇਤ ਉਕਤ ਸਾਰੇ ਸੇਵਾਦਾਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ: ਭਰਾ ਨਾਲ ਪੇਕੇ ਘਰ ਆ ਰਹੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਓਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ ਗੁਰਜੀਤ ਸਿੰਘ ਤੇ ਸਿਪਾਹੀ ਵਿਕਾਸ ਬਨੋਤਰਾ ਸਮੇਤ ਮੌਕੇ ’ਤੇ ਪਹੁੰਚੀਆਂ ਤਿੰਨ 108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਉਕਤ ਜ਼ਖਮੀਆਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਇਹ ਵੀ ਪਤਾ ਲੱਗਾ ਹੈ ਕਿ ਨੌਜਵਾਨ ਸਾਹਿਲ ਜੋ ਕਿ ਬੱਸ ਦੇ ਅਗਲੇ ਪਾਸੇ ਬੈਠਾ ਸੀ, ਨੂੰ ਹਾਈਡ੍ਰਾ ਕਰੇਨ ਮੰਗਵਾ ਕੇ ਬੜੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ, ਗੰਭੀਰ ਜ਼ਖਮੀ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News