DIG ਵੱਲੋਂ ਹੜ੍ਹ ਪ੍ਰਭਾਵਿਤ ਬਾਰਡਰ ਆਉਟਪੋਸਟਾਂ ਤੇ 117 ਬਟਾਲੀਅਨ BSF ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Saturday, Sep 13, 2025 - 02:54 PM (IST)

DIG ਵੱਲੋਂ ਹੜ੍ਹ ਪ੍ਰਭਾਵਿਤ ਬਾਰਡਰ ਆਉਟਪੋਸਟਾਂ ਤੇ 117 ਬਟਾਲੀਅਨ BSF ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਗੁਰਦਾਸਪੁਰ (ਵਿਨੋਦ)- ਜਸਵਿੰਦਰ ਕੁਮਾਰ ਬਿਰਦੀ, ਡੀ.ਆਈ.ਜੀ. ਸਟੇਸ਼ਨ ਹੈਡਕੁਆਰਟਰ ਬੀ.ਐੱਸ.ਐੱਫ. ਗੁਰਦਾਸਪੁਰ ਨੇ ਬ੍ਰਿਜ ਮੋਹਨ ਪੁਰੀਤ, ਕਮਾਂਡੈਂਟ 117 ਬਟਾਲਿਅਨ ਬੀ.ਐੱਸ.ਐੱਫ., ਆਦਰਸ਼ ਕੁਮਾਰ ਸੈਣੀਆ, ਜ਼ੈੱਡ.ਆਈ.ਸੀ. (ਓਪਸ), ਉਮੇਦ ਸਿੰਘ ਦਰਿਆਲ, ਡੀ.ਸੀ./ਐਡਜਟ ਅਤੇ ਅਮਿਤ ਕੁਮਾਰ ਸਿੰਘ, ਏ.ਸੀ./ਕਿਊ.ਐੱਮ. ਦੇ ਨਾਲ ਮਿਲ ਕੇ ਬੀ.ਓ.ਪੀ. ਸ਼ਾਹਪੁਰ, ਬੀ.ਓ.ਪੀ. ਸ਼ਾਹਪੁਰ ਫਾਰਵਰਡ, ਬੀ.ਓ.ਪੀ. ਚੰਨਾ ਪੱਤਣ, ਚਾਨੀਆ ਅਤੇ ਬੀ.ਓ.ਪੀ. ਪੰਜਗਰਾਈਆਂ ਦਾ ਦੌਰਾ ਕੀਤਾ। ਇਹ ਦੌਰਾ ਉਨ੍ਹਾਂ ਨੇ ਟ੍ਰੈਕਟਰ, ਕਿਸ਼ਤੀ ਅਤੇ ਪੈਦਲ ਕੀਤਾ।

ਇਹ ਵੀ ਪੜ੍ਹੋ-  ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਬੀਮਾਰੀਆਂ ਨੇ ਪਾਇਆ ਘੇਰਾ, 3 ਹਾਜ਼ਰ ਲੋਕਾਂ ਨੂੰ ...

117 ਬਟਾਲਿਅਨ ਬੀ.ਐੱਸ.ਐੱਫ ਦੇ ਇਲਾਕੇ ਦੀ ਪੂਰੀ ਰੈਕੀ ਕੀਤੀ ਗਈ। ਦੌਰੇ ਦੌਰਾਨ ਡੀ.ਆਈ.ਜੀ. ਨੇ ਬਾਰਡਰ ਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਜਾਂਚ ਕੀਤੀ। ਉਨ੍ਹਾਂ ਨੇ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਗਹਿਰਾਈ ਵਾਲੇ ਇਲਾਕਿਆਂ ਦਾ ਵੀ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਜ਼ਮੀਨੀ ਹਾਲਾਤਾਂ ਦੀ ਸਮੀਖਿਆ ਕਰਨੀ, ਨੁਕਸਾਨ ਦੀ ਪਰਖ ਕਰਨੀ ਅਤੇ ਮੁਸ਼ਕਲ ਹਾਲਾਤਾਂ ਵਿਚ ਤਾਇਨਾਤ ਜਵਾਨਾਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣੀ ਸੀ।

ਇਹ ਵੀ ਪੜ੍ਹੋ- ਸੰਭਲ ਜਾਓ ਪੰਜਾਬੀਓ, ਬਰਸਾਤਾਂ ਤੋਂ ਬਾਅਦ ਹੁਣ ਫੈਲਣ ਲੱਗੀਆਂ ਖ਼ਤਰਨਾਕ ਬੀਮਾਰੀਆਂ

ਡੀ.ਆਈ.ਜੀ. ਨੇ ਪ੍ਰਭਾਵਿਤ ਬੀ.ਓ.ਪੀ. ‘ਤੇ ਤਾਇਨਾਤ ਅਧਿਕਾਰੀਆਂ ਅਤੇ ਜਵਾਨਾਂ ਨਾਲ ਗੱਲਬਾਤ ਦੌਰਾਨ ਮੁਸ਼ਕਲ ਹਾਲਾਤਾਂ ਅਤੇ ਮੌਸਮ ਦੇ ਚੁਣੌਤੀਆਂ ਦੇ ਬਾਵਜੂਦ ਬਾਰਡਰ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ, ਸੰਚਾਰ ਲਾਈਨਾਂ ਅਤੇ ਜ਼ਰੂਰੀ ਸਪਲਾਈਜ਼ ਦੇ ਨੁਕਸਾਨ ਦੀ ਵੀ ਜਾਂਚ ਕੀਤੀ ਅਤੇ ਭਰੋਸਾ ਦਵਾਇਆ ਕਿ ਰਾਹਤ ਕੰਮਾਂ ਨੂੰ ਪ੍ਰਾਥਮਿਕਤਾ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਡੀ ਕਾਰਵਾਈ, ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਲੱਗੀਆਂ ਐਬੂਲੈਂਸਾਂ ਦੇ ਕਰ'ਤੇ ਚਲਾ

ਡੀ.ਆਈ.ਜੀ. ਨੇ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਹਾਈ ਅਲਰਟ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਖੇਤਰੀ ਕਮਾਂਡਰਾਂ ਨੂੰ ਸਮੇਂ ਸਿਰ ਰਾਹਤ ਅਤੇ ਪੁਨਰਵਾਸ ਲਈ ਸਥਾਨਕ ਪ੍ਰਸ਼ਾਸਨ ਨਾਲ ਕਰੀਬੀ ਸਹਿਯੋਗ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੌਜਿਸਟਿਕ ਸਹਾਇਤਾ, ਮੈਡੀਕਲ ਸੁਵਿਧਾਵਾਂ ਅਤੇ ਜਵਾਨਾਂ ਲਈ ਭਲਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ।

ਡੀ.ਆਈ.ਜੀ. ਨੇ ਕੁਦਰਤੀ ਆਫਤਾਂ ਦੇ ਬਾਵਜੂਦ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਬੀ.ਐੱਸ.ਐੱਫ. ਦੇ ਜਵਾਨਾਂ ਦੇ ਅਟੱਲ ਹੌਸਲੇ ਦੀ ਸਾਰਾਹਨਾ ਕੀਤੀ ਅਤੇ ਭਰੋਸਾ ਦਵਾਇਆ ਕਿ ਬੀ.ਐੱਸ.ਐੱਫ. ਬਾਰਡਰ ਸੁਰੱਖਿਆ ਨਾਲ ਨਾਲ ਸਥਾਨਕ ਜਨਤਾ ਲਈ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ ਵੀ ਵਚਨਬੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News