ਅਦਾਲਤ ਰੂਮ ਦੇ ਬਾਹਰੋਂ ASI ਨੂੰ ਜ਼ਬਰਦਸਤ ਧੱਕਾ ਮਾਰ ਕੇ ਦੋਸ਼ੀ ਫ਼ਰਾਰ

Monday, Nov 18, 2024 - 12:30 PM (IST)

ਅਦਾਲਤ ਰੂਮ ਦੇ ਬਾਹਰੋਂ ASI ਨੂੰ ਜ਼ਬਰਦਸਤ ਧੱਕਾ ਮਾਰ ਕੇ ਦੋਸ਼ੀ ਫ਼ਰਾਰ

ਗੁਰਦਾਸਪੁਰ (ਵਿਨੋਦ)- ਮਾਣਯੋਗ ਅਦਾਲਤ ਵਿਚ ਪੇਸ਼ ਕਰਵਾਉਣ ਤੋਂ ਬਾਅਦ ਅਦਾਲਤ ਰੂਮ 'ਚੋਂ ਬਾਹਰ ਹੱਥਕੜੀ ਲਗਾਉਂਦੇ ਸਮੇਂ ਇਕ ਨੌਜਵਾਨ ਏ.ਐੱਸ.ਆਈ ਨੂੰ ਜ਼ਬਰਦਸਤ ਧੱਕਾ ਮਾਰ ਕੇ ਥੱਲੇ ਸੁੱਟ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਸਿਟੀ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਧਾਰਾ 224 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਇਸ ਸਬੰਧੀ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ ਲਖਵਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਉਹ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ’ਚ ਤਾਇਨਾਤ ਹੈ। ਮਿਤੀ 16-11-24 ਨੂੰ ਏ.ਐੱਸ.ਆਈ ਤੀਰਥ ਰਾਮ, ਏ.ਐੱਸ.ਆਈ ਜਸਵਿੰਦਰ ਪਾਲ ਸਿੰਘ ਅਤੇ ਪੀ.ਐੱਚ.ਜੀ ਸਲਵਿੰਦਰ ਸਿੰਘ ਨਾਲ ਐੱਨ.ਡੀ.ਪੀ.ਐੱਸ ਐਕਟ ਥਾਣਾ ਭੈਣੀ ਮੀਆਂ ਖਾਂ ਵਿਚ ਗ੍ਰਿਫਤਾਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁੱਚਾ ਸਿੰਘ ਵਾਸੀ ਮੋਚਪੁਰ ਥਾਣਾ ਭੈਣੀ ਮੀਆਂ ਨੂੰ 2 ਦਿਨ ਪੁਲਸ ਰਿਮਾਂਡ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਜਦ ਬਾ-ਅਦਾਲਤ ਡਾ. ਸੁਪਰੀਤ ਕੌਰ ਜੇ.ਐੱਮ.ਆਈ.ਸੀ/ ਗੁਰਦਾਸਪੁਰ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਦੋਸ਼ੀ ਨੂੰ ਪੇਸ਼ ਕਰਵਾਉਣ ਤੋਂ ਬਾਅਦ ਅਦਾਲਤ ਰੂਮ ਦੇ ਬਾਹਰ ਜਦ ਏ.ਐੱਸ.ਆਈ ਤੀਰਥ ਰਾਮ ਵੱਲੋਂ ਹੱਥੜੀ ਲਗਾਉਣ ਦੀ ਕੌਸ਼ਿਸ ਕੀਤੀ ਗਈ ਤਾਂ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਹੱਥਕੜੀ ਲਗਾਉਂਦੇ ਸਮੇਂ ਜ਼ਬਰਦਸਤੀ ਧੱਕਾ ਮਾਰ ਕੇ ਏ.ਐੱਸ.ਆਈ ਨੂੰ ਥੱਲੇ ਸੁੱਟ ਕੇ ਦੌੜ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਦੋਸ਼ੀ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News