ਅੰਮ੍ਰਿਤਸਰ ''ਚ ਹੋਰ ਮਜ਼ਬੂਤ ਹੋਈ AAP, ਸਾਥੀਆਂ ਸਣੇ ਭਾਜਪਾ ਛੱਡ ''ਆਪ'' ''ਚ ਸ਼ਾਮਲ ਹੋਏ ਕੌਂਸਲਰ
Friday, Jan 24, 2025 - 07:59 PM (IST)
ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ਸ਼ਹਿਰ 'ਚ 'ਆਪ' ਨੂੰ ਹੋਰ ਮਜ਼ਬੂਤੀ ਮਿਲੀ ਹੈ, ਜਿੱਥੇ ਨਗਰ ਨਿਗਮ ਅੰਮ੍ਰਿਤਸਰ ਤੋਂ ਭਾਜਪਾ (ਬੀ.ਜੇ.ਪੀ.) ਦੇ ਕੌਂਸਲਰ ਅਮਰਜੀਤ ਕੌਰ ਮਾਨ ਪਤਨੀ ਗੁਰਕੰਵਲ ਸਿੰਘ ਮਾਨ, ਵਾਰਡ ਨੰਬਰ 35 ਆਪਣੇ ਸਾਥੀਆਂ ਸਮੇਤ 'ਆਮ ਆਦਮੀ ਪਾਰਟੀ' ਵਿੱਚ ਸ਼ਾਮਲ ਹੋ ਗਏ ਹਨ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਮੰਤਰੀ ਧਾਲੀਵਾਲ ਨਾਲ ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਕੌਂਸਲਰ ਪ੍ਰਿਯੰਕਾ ਸ਼ਰਮਾ, ਰਿਤੇਸ਼ ਸ਼ਰਮਾ, ਆਸਦੀਪ ਗਿੱਲ, ਐੱਸ.ਐੱਸ. ਮੱਲ੍ਹੀ, ਸ਼ਿਖਾ ਰਾਮਬਾਨੀ, ਅਮਨਿੰਦਰਜੀਤ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e