ਸਰਕਟ ਸ਼ਾਰਟ ਹੋਣ ਨਾਲ 12 ਏਕੜ ਕਣਕ ਤੇ 3 ਏਕੜ ਨਾੜ ਸੜ ਕੇ ਸੁਆਹ
Sunday, Apr 19, 2026 - 06:30 PM (IST)
ਰਈਆ- ਕਸਬਾ ਰਈਆ ਤੋਂ ਵਡਾਲਾ ਰੋਡ ’ਤੇ ਕਥਿਤ ਬਿਜਲੀ ਦੀਆਂ ਤਾਰਾਂ ਤੋਂ ਸਰਕਟ ਸ਼ਾਰਟ ਹੋਣ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਲੱਗਭਗ 12 ਏਕੜ ਕਣਕ ਅਤੇ 3 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਧਿਆਨਪੁਰ ਦੇ ਸਾਬਕਾ ਸਰਪੰਚ ਕਾਮਰੇਡ ਨਿਸ਼ਾਨ ਸਿੰਘ, ਕਾਮਰੇਡ ਗੁਰਨਾਮ ਸਿੰਘ ਦਾਊਦ ਅਤੇ ਗੁਰਦਿਆਲ ਸਿੰਘ ਵੈਰੋਵਾਲ ਦੀ ਮੌਜੂਦਗੀ ਵਿਚ ਰਣਜੀਤ ਸਿੰਘ ਰਾਣਾ, ਮਾ. ਗੁਲਜ਼ਾਰ ਸਿੰਘ ਦੋਵੇਂ ਧਿਆਨਪੁਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਧਿਆਨਪੁਰ ਦੀ ਪੰਚਾਇਤੀ ਪੈਲੀ ਠੇਕੇ ’ਤੇ ਲੈ ਕੇ ਕਣਕ ਬੀਜੀ ਸੀ। ਕਣਕ ਦੇ ਉਪਰੋਂ ਐਲ.ਟੀ ਲਾਈਨ ਅਤੇ 11 ਹਜ਼ਾਰ ਕੇ. ਵੀ. ਬਿਜਲੀ ਦੀਆਂ ਲਾਈਨਾਂ ਲੰਘਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵਾਰਦਾਤ, ਘਰ ਦੇ ਬਾਹਰ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ, ਤਸਵੀਰਾਂ cctv 'ਚ ਕੈਦ
ਉਨ੍ਹਾਂ ਦੱਸਿਆ ਕਿ ਬੀਤੀ ਰਾਤ 11 ਹਜ਼ਾਰ ਕੇ. ਵੀ. ਦੀ ਤਾਰ ਟੁੱਟ ਗਈ ਜਿਸਦੀ ਉਨ੍ਹਾਂ ਨੇ ਸਵੇਰੇ 8 ਵਜੇ 1922 ’ਤੇ ਰਿਪੋਰਟ ਵੀ ਦਰਜ ਕਰਵਾਈ। ਪਰ ਜਦ ਦੁਪਹਿਰੇ 12 ਵਜੇ ਦੇ ਕਰੀਬ ਐੱਲ. ਟੀ. ਲਾਈਨ ਚਾਲੂ ਕੀਤੀ ਗਈ ਤਾਂ ਇਸ ਉੱਪਰ 11 ਹਜ਼ਾਰ ਕੇ. ਵੀ. ਦੀ ਤਾਰ ਡਿੱਗਣ ਨਾਲ ਕਥਿੱਤ ਸਰਕਟ ਸ਼ਾਰਟ ਹੋ ਗਿਆ ਜਿਸ ਨਾਲ ਗੁਰਦਿਆਲ ਸਿੰਘ ਦੀ 6 ਏਕੜ, ਰਣਜੀਤ ਸਿੰਘ 4 ਏਕੜ ਅਤੇ ਮਾ: ਗੁਲਜ਼ਾਰ ਸਿੰਘ ਦੀ 2 ਏਕੜ ਕਣਕ ਤੇ 3 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਹਵਾ ਰਈਏ ਵੱਲ ਨੂੰ ਹੋਣ ਕਰ ਕੇ ਅਤੇ ਅੱਗੇ ਡਰੇਨ ਆਉਣ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਲਾਗੇ-ਬੰਨੇ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਟ੍ਰੈਕਟਰਾਂ ਨਾਲ ਘੰਟੇ-ਡੇਢ ਘੰਟੇ ਵਿਚ ਬੜੀ ਮੁਸ਼ਕਤ ਨਾਲ ਅੱਗ ਤੇ ਕਾਬਜ਼ ਪਾਇਆ।
ਇਹ ਵੀ ਪੜ੍ਹੋ- ਪੰਜਾਬ: ਰਾਜ਼ੀਨਾਮਾ ਕਰਵਾਉਣ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਉਨ੍ਹਾਂ ਬਿਆਸ ਡੇਰੇ ਦੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੀ ਪਰ ਜਦੋਂ ਅੱਗ ਬੁਝ ਗਈ ਤਾਂ ਉਦੋਂ ਗੱਡੀਆਂ ਆਈਆਂ। ਨਿਸ਼ਾਨ ਸਿੰਘ ਨੇ ਇਸ ਅੱਗ ਲੱਗਣ ਦੀ ਘਟਨਾ ਦੀ ਇਤਲਾਹ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੂੰ ਦਿੱਤੀ ਜਿਸ ਉਪਰੰਤ ਸ਼ਾਮ ਨੂੰ ਪਟਵਾਰੀ ਅਤੇ ਰਈਆ ਪੁਲਸ ਪਹੁੰਚੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
