''ਸੁੱਕਾ ਦੁੱਧ'' ਵਿਵਾਦ ‘ਤੇ ''ਆਪ'' ਸਰਕਾਰ ''ਤੇ ਮਜੀਠੀਆ ਦਾ ਵੱਡਾ ਹਮਲਾ, CM ਮਾਨ ਤੋਂ ਕੀਤੀ ਅਸਤੀਫੇ ਦੀ ਮੰਗ

Thursday, Mar 26, 2026 - 04:47 PM (IST)

''ਸੁੱਕਾ ਦੁੱਧ'' ਵਿਵਾਦ ‘ਤੇ ''ਆਪ'' ਸਰਕਾਰ ''ਤੇ ਮਜੀਠੀਆ ਦਾ ਵੱਡਾ ਹਮਲਾ, CM ਮਾਨ ਤੋਂ ਕੀਤੀ ਅਸਤੀਫੇ ਦੀ ਮੰਗ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਇਕ ਵਾਰ ਫਿਰ ਤਿੱਖਾ ਹਮਲਾ ਕਰਦਿਆਂ  ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਪਣੇ ਟਵੀਟ ਕਿਹਾ ਕਿ ਪਹਿਲਾਂ ਪੰਜੀਰੀ ਘੁਟਾਲਾ ਅਤੇ ਹੁਣ ਸੁੱਕੇ ਦੁੱਧ ਦਾ ਮਾਮਲਾ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਭਗਵੰਤ ਮਾਨ ਜੋ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿੰਦਾ ਹੈ, ਨੇ ਪੰਜਾਬ ਦੀ ਵਿਰਾਸਤ ਨੂੰ ਬਦਨਾਮ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ  ਦੇਸ਼ ਦੀਆਂ ਹਥਿਆਰਬੰਦ ਫੌਜਾਂ (ਆਰਮੀ ) ਨੇ ਵੇਰਕਾ, ਜੋ ਕਿ ਪੰਜਾਬ ਸਰਕਾਰ ਦਾ ਇੱਕ ਸਹਿਕਾਰੀ ਅਦਾਰਾ ਹੈ, ਦੁਆਰਾ ਕੀਤੀ ਗਈ 'ਸੁੱਕਾ ਦੁੱਧ' ਸਪਲਾਈ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।

ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਕਿਉਂਕਿ ਉਹੀ ਦੁੱਧ ਪੰਜਾਬ ਵਿੱਚ ਬਿਨਾਂ ਜਵਾਬਦੇਹੀ ਦੇ ਵੇਚਿਆ ਜਾਂਦਾ ਹੈ ਤੇ ਕਰੋੜਾਂ ਪੰਜਾਬੀਆਂ ਦੀ ਸਿਹਤ ਨਾਲ ਖੇਡਿਆ ਜਾ ਰਿਹਾ ਹੈ? ਉਨ੍ਹਾਂ ਕਿਹਾ ਭਾਰਤੀ ਫੌਜ ਦੁਆਰਾ ਭਗਵੰਤ ਮਾਨ( ਗੱਪਾ ਦੇ ਬਾਦਸ਼ਾਹ)ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਗਈ ਹੈ। ਉਨ੍ਹਾਂ ਸੈਂਪਲ ਰੱਦ ਕਰਨ ਦੇ ਮਾਮਲੇ ਵਿੱਚ ਦਿੱਲੀ ਵਿੱਚ ਵੇਰਕਾ ਦੀ ਅਪੀਲ ਵੀ ਰੱਦ ਹੋ ਗਈ ਹੈ, ਜਿਸ ਨਾਲ ਮੁੱਦੇ ਦੀ ਗੰਭੀਰਤਾ ਦਾ ਪਰਦਾਫਾਸ਼ ਹੁੰਦਾ ਹੈ।

ਮਜੀਠੀਆ ਨੇ ਦੋਸ਼ ਲਗਾਇਆ ਕਿ ਦੇਸ਼ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਵਾਲੇ ਸੈਨਿਕਾਂ ਨੂੰ ਘਟੀਆ ਗੁਣਵੱਤਾ ਵਾਲਾ ਸੁੱਕਾ ਦੁੱਧ ਸਪਲਾਈ ਕੀਤਾ ਗਿਆ, ਜਿਸਨੂੰ ਰੱਖਿਆ ਅਧਿਕਾਰੀਆਂ ਵੱਲੋਂ ਵੀ ਤੁਹਾਡੇ ਸੈਂਪਲ ਰੱਦ ਕਰ ਦਿੱਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹਨਕਲੀ ਇਨਕਲਾਬੀ ਹਨ ਜਿਨ੍ਹਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਵੱਲ ਧੱਕਿਆ ਹੈ ਅਤੇ ਇਸਦੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਖੋਰਾ ਲਗਾਇਆ ਹੈ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੋਵੇਂ ਵੇਰਕਾ ਦੀ ਮੌਜੂਦਾ ਹਾਲਤ ਲਈ ਬਰਾਬਰ ਜ਼ਿੰਮੇਵਾਰ ਹਨ।

ਮਜੀਠੀਆ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਗੁਜਰਾਤ ਅਤੇ ਪੰਜਾਬ ਦੇ ਨਿੱਜੀ ਡੇਅਰੀ ਖਿਡਾਰੀਆਂ ਨੂੰ ਲਾਭ ਪਹੁੰਚਾਉਣ ਲਈ ਵੇਰਕਾ ਦੁੱਧ ਦੀ ਗੁਣਵੱਤਾ ਘਟਾਉਣ ਦੀ ਵੱਡੀ ਸਾਜ਼ਿਸ਼ ਹੈ?  ਕੀ ਇਹ ਗੁਜਰਾਤ ਵਿੱਚ ਚੋਣਾਂ ਦੌਰਾਨ ਡੇਅਰੀ ਕੰਪਨੀਆਂ ਤੋਂ ਲਾਭ ਪ੍ਰਾਪਤ ਕਰਨ ਲਈ ਕੀਤਾ ਜਾ ਰਿਹਾ ਹੈ? ਕੀ ਇਹ ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ?  ਉਨ੍ਹਾਂ ਦਾਅਵਾ ਕੀਤਾ ਕਿ ਲੈਬ ਨੇ ਇਨ੍ਹਾਂ ਸੈਂਪਲਾਂ ਵਿਚ ਮੈਟਲ ਅਤੇ ਕਾਲੇ ਪਾਰਟੀਕਲ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਦੌਰਾਨ ਮਜੀਠੀਆ ਨੇ ਕਿਹਾ ਪੰਜਾਬ ਨੂੰ ਕਦੇ ਸ਼ੁੱਧ ਦੁੱਧ ਅਤੇ ਬਹਾਦਰ ਪੁੱਤਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ।  ਇਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ ਅਤੇ ਦੂਜੇ ਰਾਜਾਂ ਵਿੱਚ ਪੰਜਾਬ ਦੀ ਸਾਖ ਨੂੰ ਨੁਕਸਾਨ ਹੋਵੇਗਾ, ਉਸਦੀ ਬਰਪਾਈ ਭਗਵੰਤ ਮਾਨ ਦੀ ਜੇਬ ਵਿੱਚੋਂ ਕੀਤੀ ਜਾਵੇ।  ਉਨ੍ਹਾਂ ਕਿਹਾ ਵਿਭਾਗ ਸਿੱਧੇ ਤੌਰ 'ਤੇ ਭਗਵੰਤ ਮਾਨ ਦੇ ਅਧੀਨ ਹੈ, ਜਿਸ ਕਾਰਨ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਸ ਦੌਰਾਨ ਉਨ੍ਹਾਂ ਅੱਗੇ ਲਿਖਿਆ ਕਿ ਵੇਰਕਾ ਦੇ ਕੰਮਕਾਜ ਨੂੰ ਦਿੱਲੀ ਦੇ ਆਗੂਆਂ ਦੇ ਨਿਰਦੇਸ਼ਾਂ 'ਤੇ ਕੰਟਰੋਲ ਕੀਤਾ ਜਾ ਰਿਹਾ ਹੈ, ਅਤੇ ਭਗਵੰਤ ਮਾਨ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਇਨ੍ਹਾਂ ਨੇ ਪੰਜਾਬ ਨੂੰ ਤਰੱਕੀ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸਨੂੰ ਹੌਲੀ-ਹੌਲੀ ਪਤਨ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਨ੍ਹਾਂ ਵਿਵਾਦਾਂ ਅਤੇ ਆਪਣੇ ਵਿਭਾਗ ਨੂੰ ਸੰਭਾਲਣ ਵਿੱਚ ਅਸਫਲਤਾ ਨੂੰ ਦੇਖਦੇ ਹੋਏ, ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

PunjabKesari
 


author

Shivani Bassan

Content Editor

Related News