7 ਸਾਲ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਜਿਊਲਰ ’ਤੇ ਸਰਵੇ; ਕਰੋੜਾਂ ਦੀ ਅਣ-ਐਲਾਨੀ ਆਮਦਨ ਦਾ ਖ਼ੁਲਾਸਾ

Friday, Mar 20, 2026 - 12:45 PM (IST)

7 ਸਾਲ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਜਿਊਲਰ ’ਤੇ ਸਰਵੇ; ਕਰੋੜਾਂ ਦੀ ਅਣ-ਐਲਾਨੀ ਆਮਦਨ ਦਾ ਖ਼ੁਲਾਸਾ

ਅੰਮ੍ਰਿਤਸਰ (ਨੀਰਜ)- ਆਮਦਨ ਕਰ ਕਮਿਸ਼ਨਰੇਟ ਅੰਮ੍ਰਿਤਸਰ ਦੀ ਰੇਂਜ-1 ਵੱਲੋਂ ਸੱਤ ਸਾਲਾਂ ਬਾਅਦ ਕਿਸੇ ਜਿਊਲਰ ’ਤੇ ਆਮਦਨ ਟੈਕਸ ਸਰਵੇਖਣ ਕੀਤਾ ਗਿਆ ਹੈ, ਜਿਸ ਵਿਚ ਕਰੋੜਾਂ ਰੁਪਏ ਦੀ ਅਣ-ਐਲਾਨੀ ਆਮਦਨ ਦਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਮਾਰਕੀਟ ਵਿਚ ਸੋਨੇ ਦੀਆਂ ਕੀਮਤਾਂ ਵਿਚ ਤਿੰਨ ਗੁਣਾ ਵਾਧੇ ਦੇ ਬਾਵਜੂਦ ਆਮਦਨ ਕਰ ਵਿਭਾਗ ਨੂੰ ਉਮੀਦ ਅਨੁਸਾਰ ਟੈਕਸ ਸੰਗ੍ਰਹਿ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਮੁੱਖ ਕਮਿਸ਼ਨਰ ਜੀ. ਐੱਸ. ਫਨੀ ਕਿਸ਼ੋਰ (ਆਈ. ਆਰ. ਐੱਸ.), ਪ੍ਰਿੰਸੀਪਲ ਕਮਿਸ਼ਨਰ ਕੰਵਲਜੀਤ ਸਿੰਘ (ਆਈ. ਆਰ. ਐੱਸ.), ਵਧੀਕ ਕਮਿਸ਼ਨਰ ਯਸ਼ੇਂਦਰ ਗਰਗ (ਆਈ. ਆਰ. ਐੱਸ.) ਅਤੇ ਸਹਾਇਕ ਕਮਿਸ਼ਨਰ ਪਵਿੰਦਰ ਸਿੰਘ (ਆਈ. ਆਰ. ਐੱਸ.) ਦੀ ਅਗਵਾਈ ਵਾਲੀ ਇਕ ਟੀਮ ਵੱਲੋਂ ਬਟਾਲਾ ਦੇ ਲੂਥਰਾ ਜਿਊਲਰੀ ਹਾਊਸ ਵਿਖੇ ਸਰਵੇਖਣ ਕੀਤਾ ਗਿਆ, ਜਿਸ ਵਿਚ ਲਗਭਗ ਤਿੰਨ ਦਰਜਨ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।

ਇਹ ਵੀ ਪੜ੍ਹੋ- ਪੰਥਕ ਮਸਲਿਆਂ 'ਤੇ ਜਥੇਦਾਰ Giani Kuldeep Singh Gargaj ਦਾ ਜਗ ਬਾਣੀ 'ਤੇ ਪਹਿਲਾ ਇੰਟਰਵਿਊ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਇਸ ਕਾਰਵਾਈ ਵਿਚ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਆਮਦਨ ਕਰ ਕਮਿਸ਼ਨਰੇਟ ਰੇਂਜ-1 ਵਿਚ ਤਰਨਤਾਰਨ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ। ਵਿਭਾਗ ਦੀ ਇਸ ਕਾਰਵਾਈ ਨੇ ਉਨ੍ਹਾਂ ਜਿਊਲਰਾਂ ਵਿਚ ਡਰ ਪੈਦਾ ਕਰ ਦਿੱਤਾ ਹੈ ਜੋ ਆਪਣਾ ਆਮਦਨ ਟੈਕਸ ਅਦਾ ਨਹੀਂ ਕਰਦੇ।

ਇਹ ਵੀ ਪੜ੍ਹੋ- ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ, ਓਰੇਂਜ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ UPDATE

ਲਗਾਤਾਰ ਤਿੰਨ ਦਿਨਾਂ ਤੱਕ ਚੱਲੀ ਜਾਂਚ

ਆਮਦਨ ਕਰ ਵਿਭਾਗ ਵੱਲੋਂ ਜਿਊਲਰਾਂ ਦੇ ਕਾਰੋਬਾਰ ਦਾ ਸਰਵੇਖਣ ਤਿੰਨ ਦਿਨਾਂ ਤੱਕ ਜਾਰੀ ਰਿਹਾ, ਜਿਸ ਦੌਰਾਨ ਸਟਾਕ ਵਿਚ ਮਿਸਮੈਚ ਅਤੇ ਰਿਟਰਨ ਸਬੰਧੀ ਮਹੱਤਵਪੂਰਨ ਸਬੂਤ ਮਿਲੇ। ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਵਿਭਾਗ ਨੇ ਜਵੈਲਰਾਂ ਨੂੰ ਅਣ-ਐਲਾਨੀ ਆਮਦਨ ਦਾ ਖ਼ੁਲਾਸਾ ਕਰਨ ਲਈ ਮਨਾ ਲਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਗੁਰੂ ਬਾਜ਼ਾਰ ਵਿਚ ਕੀਤੇ ਗਏ ਸਰਵੇਖਣ ਕਾਫ਼ੀ ਵਿਵਾਦਪੂਰਨ ਰਹੇ ਸਨ, ਕਿਉਂਕਿ ਇਕ ਵਾਰ ਛਾਪੇਮਾਰੀ ਦੌਰਾਨ ਇਕ ਪ੍ਰਮੁੱਖ ਜਵੈਲਰ ਨੇ ਸੋਨੇ ਦੀ ਖੇਪ ਨਾਲ ਛੱਤ ਤੋਂ ਛਾਲ ਮਾਰ ਦਿੱਤੀ ਸੀ। ਹੁਣ ਆਮਦਨ ਕਰ ਵਿਭਾਗ ਨੇ ਇਕ ਵਾਰ ਫਿਰ ਟੈਕਸ ਚੋਰੀ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਥਾਣਾ ਜੰਡਿਆਲਾ ਗੁਰੂ ਦਾ SHO ਸੰਸਪੈਂਡ, ਜਾਣੋ ਕਿਉਂ ਹੋਈ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News