ਪੰਜਾਬ ''ਚ ਚੋਰਾਂ ਦੀ ਹੱਦ ਪਾਰ, ਹੁਣ ਸ਼ਮਸ਼ਾਨ ਘਾਟ ਵੀ ਨਹੀਂ ਛੱਡੇ, ਅਸਥੀਆਂ ਹੀ ਲੈ ਗਏ ਚੋਰ

Friday, Mar 27, 2026 - 02:49 PM (IST)

ਪੰਜਾਬ ''ਚ ਚੋਰਾਂ ਦੀ ਹੱਦ ਪਾਰ, ਹੁਣ ਸ਼ਮਸ਼ਾਨ ਘਾਟ ਵੀ ਨਹੀਂ ਛੱਡੇ, ਅਸਥੀਆਂ ਹੀ ਲੈ ਗਏ ਚੋਰ

ਅੰਮ੍ਰਿਤਸਰ(ਗੁਰਪ੍ਰੀਤ)- ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡਾਂ ਵਿੱਚ ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਭਾਰੀ ਡਰ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਹੁਣ ਚੋਰਾਂ ਨੇ ਸ਼ਮਸ਼ਾਨ ਘਾਟ ਵਰਗੀਆਂ  ਥਾਵਾਂ ਨੂੰ ਵੀ ਨਹੀਂ ਛੱਡਿਆ। ਤਾਜ਼ਾ ਮਾਮਲੇ ਵਿੱਚ ਸ਼ਮਸ਼ਾਨ ਘਾਟ ਤੋਂ ਨਾ ਸਿਰਫ਼ ਲੋਹੇ ਦੇ ਗੇਟ, ਬਿਜਲੀ ਦੀਆਂ ਤਾਰਾਂ ਅਤੇ ਹੋਰ ਸਾਮਾਨ ਚੋਰੀ ਹੋਇਆ, ਸਗੋਂ ਇਕ ਪਰਿਵਾਰ ਦੀਆਂ ਅਸਥੀਆਂ ਵੀ ਗਾਇਬ ਹੋ ਗਈਆਂ, ਜਿਸ ਨਾਲ ਪਿੰਡ ਵਾਸੀਆਂ ਵਿੱਚ ਗਹਿਰਾ ਦੁੱਖ ਅਤੇ ਰੋਸ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ ਨੇ 5 ਦਿਨਾਂ ਦੀ ਦਿੱਤੀ ਅਹਿਮ ਜਾਣਕਾਰੀ

ਪੀੜਤ ਪਰਿਵਾਰ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਮਾਤਾ ਦਾ ਸੰਸਕਾਰ ਕੀਤਾ ਸੀ ਅਤੇ ਰਿਵਾਜ ਅਨੁਸਾਰ ਅਸਥੀਆਂ ਇਕੱਠੀਆਂ ਕਰਕੇ ਇੱਕ ਥਾਂ ‘ਤੇ ਸੰਭਾਲ ਕੇ ਰੱਖੀਆਂ ਸਨ। ਪਰ ਜਦੋਂ ਉਹ ਦੁਬਾਰਾ ਅਸਥੀਆਂ ਚੁੱਕਣ ਲਈ ਪਹੁੰਚੇ ਤਾਂ ਉਹ ਗਾਇਬ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਚੋਰੀ ਨਹੀਂ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸਨੂੰ ਉਹ ਕਦੇ ਭੁੱਲ ਨਹੀਂ ਸਕਦੇ। ਇਸ ਤੋਂ ਇਲਾਵਾ ਪਿੰਡ ਦੇ ਹੋਰ ਵਸਨੀਕਾਂ ਨੇ ਵੀ ਦੱਸਿਆ ਕਿ ਮੱਝਾਂ ਦੀ ਚੋਰੀ, ਘਰਾਂ ਦੇ ਸਮਾਨ ਦੀ ਚੋਰੀ ਅਤੇ ਸ਼ਮਸ਼ਾਨ ਘਾਟ ਤੋਂ ਲੋਹੇ ਦੇ ਗੇਟ ਤੱਕ ਉਖਾੜ ਕੇ ਲੈ ਜਾਣੀਆਂ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਇਕ ਹੋਰ ਪੀੜਤ ਨੇ ਦੱਸਿਆ ਕਿ ਉਸ ਦੀਆਂ ਲੱਖਾਂ ਰੁਪਏ ਦੀਆਂ ਮੱਝਾਂ ਵੀ ਚੋਰੀ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ-ਪੰਜਾਬ: Lockdown ਦੀਆਂ ਖਬਰਾਂ ਵਿਚਾਲੇ ਮਚੀ ਹਾਹਾਕਾਰ; ਪੰਪਾਂ ’ਤੇ ਲੱਗੀਆਂ ਕਤਾਰਾਂ, 3800 ਰੁਪਏ ਤੱਕ ਪੁੱਜਾ ਸਿਲੰਡਰ

ਪਿੰਡ ਦੇ ਸਰਪੰਚ ਜਤਿੰਦਰ ਪਾਲ ਸਿੰਘ ਨੇ ਵੀ ਮੰਨਿਆ ਕਿ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਅਤੇ ਬੇਰੁਜ਼ਗਾਰੀ ਕਾਰਨ ਅਪਰਾਧ ਵੱਧ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ‘ਚ ਨਸ਼ੇੜੀ ਲੋਕ ਵੀ ਆਉਂਦੇ ਹਨ, ਜੋ ਉਥੇ ਗੰਦਗੀ ਅਤੇ ਤਬਾਹੀ ਪੈਦਾ ਕਰ ਰਹੇ ਹਨ। ਉਧਰ ਪੁਲਸ ਅਧਿਕਾਰੀ ਨੇ ਕਿਹਾ ਕਿ ਚੋਰੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਮਲਿਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅਤੇ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਪੁਲਸ ਦਾ ਕਹਿਣਾ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਿਸੇ ਹੋਰ ਦੇ ਭੁਲੇਖੇ ਸੈਲੂਨ ਮਾਲਕ ਨੂੰ ਵੱਢ ਗਏ ਮੁਲਜ਼ਮ

ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਅਤੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਉਨ੍ਹਾਂ ਨੇ 24 ਘੰਟੇ ਨਿਗਰਾਨੀ ਲਈ ਕਰਮਚਾਰੀ ਤਾਇਨਾਤ ਕਰਨ, ਸੁਰੱਖਿਆ ਕੈਮਰੇ ਲਗਾਉਣ ਅਤੇ ਨਸ਼ੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News