ਗੈਸ ਸਿਲੰਡਰ, ਪੈਟਰੋਲ ਤੇ ਡੀਜ਼ਲ ਦੀ ਕਾਲਾ ਬਜ਼ਾਰੀ ਕਰਨ ਵਾਲਿਆਂ ’ਤੇ ਸਿਵਲ ਡਿਫੈਂਸ ਦੀ ਬਾਜ਼ ਅੱਖ
Sunday, Mar 29, 2026 - 06:05 PM (IST)
ਅੰਮ੍ਰਿਤਸਰ(ਛੀਨਾ)- ਅਮਰੀਕਾ-ਇਜ਼ਰਾਈਲ ਤੇ ਇਰਾਨ ’ਚ ਚੱਲ ਰਹੀ ਜੰਗ ਦੇ ਕਾਰਨ ਲੋਕਾਂ ’ਚ ਗੈਸ ਸਿਲੰਡਰ, ਪੈਟਰੋਲ ਅਤੇ ਡੀਜਲ ਨੂੰ ਲੈ ਕੇ ਭਾਰੀ ਬੈਚੇਨੀ ਪਾਈ ਜਾ ਰਹੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਕੁਝ ਵਿਅਕਤੀ ਕਾਲਾ ਬਜ਼ਾਰੀ ਕਰਨ ਦੇ ਰੌਂਅ ’ਚ ਹਨ। ਜਿਨ੍ਹਾਂ ’ਤੇ ਸਿਵਲ ਡਿਫੈਂਸ ਦੇ ਨੁਮਾਇੰਦਿਆਂ ਦੀ ਬਾਜ਼ ਅੱਖ ਹੈ। ਇਹ ਵਿਚਾਰ ਸਿਵਲ ਡਿਫੈਂਸ ਦੇ ਡਵੀਜਨ ਨੰਬਰ 1 ਦੇ ਵਾਰਡਨ ਪਰਮਜੀਤ ਸਿੰਘ ਆਸ਼ਟ ਨੇ ਅੱਜ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਨਿੱਤ ਦਿਨ ਗੈਸ ਸਿਲੰਡਰ, ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਦੀਆਂ ਉੱਡ ਰਹੀਆਂ ਅਫਵਾਹਾਂ ਦੇ ਕਾਰਨ ਗੈਸ ਏਜੰਸੀਆ ਅਤੇ ਪੈਟਰੋਲ ਪੰਪਾ ’ਤੇ ਲੋਕਾਂ ਦੀਆਂ ਲੰਮੀਆ- ਲੰਮੀਆ ਕਤਾਰਾਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰ ਤੋਂ ਹੀ ਲੱਗ ਜਾਵੇਗਾ POWER CUT!, ਲੰਬਾ ਸਮਾਂ ਕਰਨਾ ਪਵੇਗਾ ਇੰਤਜ਼ਾਰ
ਅਜਿਹੇ ਹਾਲਾਤਾਂ ਵਿਚ ਕੁਝ ਮੋਕਾਪ੍ਰਸਤ ਵਿਅਕਤੀ ਆਪਣੀ ਨਿੱਜੀ ਲਾਲਸਾ ਦੀ ਪੂਰਤੀ ਵਾਸਤੇ ਲੋਕਾਂ ਦੀ ਲੁੱਟ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਜੋ ਕਿ ਉਨ੍ਹਾਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਪਰਮਜੀਤ ਸਿੰਘ ਆਸ਼ਟ ਨੇ ਕਿਹਾ ਕਿ ਕਿਸੇ ਵੀ ਕੁਦਰਤੀ ਆਫਤ 'ਤੇ ਅੋਖੀ ਘੜੀ ’ਚ ਸਭ ਨੂੰ ਇਕ ਦੂਜੇ ਦਾ ਸਹਿਯੋਗ ਕਰਨ ਲਈ ਹੱਥ ਵਧਾਉਣਾ ਚਾਹੀਦਾ ਹੈ, ਕਿਸੇ ਦੀ ਮਜ਼ਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
ਪਰਮਜੀਤ ਸਿੰਘ ਆਸ਼ਟ ਨੇ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਈ ਵੀ ਵਿਅਕਤੀ ਗੈਸ ਸਿਲੰਡਰ, ਪੈਟਰੋਲ ਜਾਂ ਡੀਜ਼ਲ ਦੀ ਕਾਲਾ ਬਜ਼ਾਰੀ ਕਰਦਾ ਨਜ਼ਰ ਆ ਗਿਆ ਤਾਂ ਉਸ ਦੀ ਤੁਰੰਤ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਕੀਤੀ ਜਾਵੇਗੀ ਜਿਸ ਦੇ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਵੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖੁਸ਼ਖਬਰੀ, ਟੁੱਟੇ ਸ਼ਰਾਬ ਦੇ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
