ਮੁਲਾਜ਼ਮਾਂ ਦੇ ਮੋਟਰਸਾਈਕਲਾਂ 'ਚੋਂ ਪੈਟਰੋਲ ਕੱਢਣ ਵਾਲਾ ਨੌਜਵਾਨ ਕਾਬੂ

04/27/2023 1:56:01 PM

ਗੁਰਦਾਸਪੁਰ (ਵਿਨੋਦ, ਹਰਮਨ, ਹੇਮੰਤ)- ਬੀਤੇ ਦਿਨ ਸਿਵਲ ਹਸਪਤਾਲ ਜੀਵਨਵਾਲ ਬੱਬਰੀ ਗੁਰਦਾਸਪੁਰ ’ਚ ਤਾਇਨਾਤ ਮੁਲਾਜ਼ਮਾਂ ਦੇ ਮੋਟਰਸਾਈਕਲਾਂ ਦੇ ਲਾਕ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਅਤੇ ਪੈਟਰੋਲ ਕੱਢਣ ਵਾਲੇ ਨੌਜਵਾਨ ਨੂੰ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਤਾਇਨਾਤ ਸੀਵਰਮੈਨ ਰਾਜਾ ਅਤੇ ਲਿਫ਼ਟ ਆਪ੍ਰੇਟਰ ਨੇ ਦੱਸਿਆ ਕਿ ਅਸੀਂ ਕਾਫ਼ੀ ਦਿਨਾਂ ਤੋਂ ਵੇਖ ਰਹੇ ਸੀ ਕਿ ਹਸਪਤਾਲ ਵਿਚ ਮੁਲਾਜ਼ਮ ਦੇ ਮੋਟਰਸਾਈਕਲਾਂ ਤੋਂ ਪੈਟਰੋਲ ਚੋਰੀ ਹੋ ਰਿਹਾ ਹੈ ਅਤੇ ਕਈ ਮੋਟਰਸਾਈਕਲਾਂ ਦੇ ਲਾਕ ਟੁੱਟ ਰਹੇ ਹਨ, ਜਿਸ ਕਾਰਨ ਮੁਲਾਜ਼ਮ ਕਾਫ਼ੀ ਪ੍ਰੇਸ਼ਾਨ ਸਨ। ਇਸ ਲਈ ਅਸੀਂ ਅੱਜ ਆਪਣੇ ਮੋਟਰਸਾਈਕਲਾਂ ’ਤੇ ਨਿਗਰਾਨੀ ਰੱਖੀ ਹੋਈ ਸੀ।

ਇਹ ਵੀ ਪੜ੍ਹੋ- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ OP ਸੋਨੀ

ਇਸ ਦੌਰਾਨ ਇਕ ਨੌਜਵਾਨ ਜੋ ਕਿ ਨਸ਼ੇ ਦੀ ਹਾਲਤ ’ਚ ਸੀ ਅਤੇ ਪਲਾਸ ਦੀ ਸਹਾਇਤਾ ਨਾਲ ਪਹਿਲਾਂ ਤਾਂ ਮੋਟਰਸਾਈਕਲ ਦਾ ਲਾਕ ਤੋੜ ਰਿਹਾ ਸੀ ਅਤੇ ਬਾਅਦ ਵਿਚ ਦੋ ਲਿਟਰ ਦੀ ਬੋਤਲ ਲਾ ਕੇ ਪੈਟਰੋਲ ਕੱਢਣ ਲੱਗ ਪਿਆ, ਜਿਸ ਨੂੰ ਅਸੀਂ ਲੋਕਾਂ ਦੀ ਸਹਾਇਤਾ ਨਾਲ ਮੌਕੇ ’ਤੇ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੱਸ ਦੀਆਂ ਬ੍ਰੇਕਾਂ ਫ਼ੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, 24 ਸਵਾਰੀਆਂ ਜ਼ਖ਼ਮੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News