ਕੁੜੀ ਨੂੰ ਮਾਰਨ ਦੀ ਨੀਅਤ ਨਾਲ ਵਿਅਕਤੀ ਨੇ ਚਲਾਈ ਗੋਲੀ, ਪੁਲਸ ਨੇ ਦੋ ਨੌਜਵਾਨਾਂ ਖ਼ਿਲਾਫ਼ ਕੀਤਾ ਮਾਮਲਾ ਦਰਜ

Thursday, May 25, 2023 - 02:06 PM (IST)

ਕੁੜੀ ਨੂੰ ਮਾਰਨ ਦੀ ਨੀਅਤ ਨਾਲ ਵਿਅਕਤੀ ਨੇ ਚਲਾਈ ਗੋਲੀ, ਪੁਲਸ ਨੇ ਦੋ ਨੌਜਵਾਨਾਂ ਖ਼ਿਲਾਫ਼ ਕੀਤਾ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)- ਸਥਾਨਕ ਮੁਹੱਲਾ ਨੰਗਲ ਕੋਟਲੀ ’ਚ ਇਕ ਕੁੜੀ ’ਤੇ ਮਾਰ  ਦੇਣ ਦੀ ਨੀਅਤ ਨਾਲ ਗੋਲੀ ਚਲਾਉਣ ਵਾਲੇ ਇਕ ਨੌਜਵਾਨ ਦੇ ਨਾਂ ਅਤੇ ਇਕ ਅਣਪਛਾਤੇ ਨੌਜਵਾਨ ਦੇ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਧਾਰਾ 307,ਹਥਿਆਰ ਐਕਟ 25-54-59 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ, ਪਰ ਦੋਸ਼ੀ ਅਜੇ ਫ਼ਰਾਰ ਹਨ।

ਬੰਬੀਹਾ ਗਰੁੱਪ ਨੇ ਲਈ ਜਰਨੈਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ, ਪੋਸਟ ਪਾ ਕੇ ਕਹੀ ਇਹ ਗੱਲ

ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰੀਟਾ ਰਾਣੀ ਪੁੱਤਰੀ ਬਰਕਤ ਰਾਮ ਵਾਸੀ ਮੁਹੱਲਾ ਨੰਗਲ ਕੋਟਲੀ ਨੇੜੇ ਜੱਟਾਂ ਦੀ ਬੰਬੀ ਗੁਰਦਾਸਪੁਰ ਨੇ ਦੱਸਿਆ ਕਿ 17/18-5-23 ਦੀ ਦਰਮਿਆਨੀ ਰਾਤ 2.15 ਵਜੇ ਮੈਂ ਗਲੀ ਵਿਚ ਕੁਝ ਵਿਅਕਤੀਆਂ ਵੱਲੋਂ ਮੋਟਰਸਾਈਕਲ ’ਤੇ ਬਾਰ-ਬਾਰ ਆਉਣ ਜਾਣ ਦੀ ਆਵਾਜ਼ ਸੁਣੀ, ਜਦ ਮੈਂ ਉੱਠ ਕੇ ਆਪਣੇ ਘਰ ਦੇ ਮੇਨ ਦਰਵਾਜ਼ੇ ਦੀ ਗਲੀ 'ਚ ਵੇਖਿਆ ਤਾਂ ਬਾਹਰ ਦੋ ਨੌਜਵਾਨ ਖੜੇ ਸਨ, ਜਿੰਨਾਂ 'ਚੋਂ ਇਕ ਦੇ ਹੱਥ ’ਚ ਪਿਸਤੌਲ ਸੀ, ਜਿਸ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ ਗੋਲੀ ਚਲਾ ਦਿੱਤੀ। ਜੋ ਗੋਲੀ ਸਾਡੇ ਮੇਨ ਗੇਟ ਦੇ ਗਰਿੱਲ ਵਿਚ ਲੱਗੀ ਪੱਤੀ ’ਤੇ ਲੱਗੀ, ਜਿਸ ’ਤੇ ਮੈਂ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਗਲੀ ਮੁਹੱਲੇ ਦੇ ਕਾਫ਼ੀ ਲੋਕ ਉੱਠ ਗਏ ਤੇ ਉਕਤ ਨੌਜਵਾਨ ਰਾਤ ਦੇ ਹਨੇਰੇ ਦਾ ਫ਼ਾਇਦਾ ਲੈਂਦੇ ਹੋਏ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਹਥਿਆਰ ਸਮੇਤ ਮੌਕੇ ਤੋਂ ਦੌੜ ਗਏ।

ਇਹ ਵੀ ਪੜ੍ਹੋ-  ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ’ਚ ਆਏ ਜਥੇਦਾਰ ਅਕਾਲ ਤਖ਼ਤ ਸਾਹਿਬ

ਰੀਟਾ ਰਾਣੀ ਨੇ ਦੱਸਿਆ ਕਿ ਫ਼ਾਇਰ ਕਰਨ ਵਾਲੇ ਇਕ ਮੁੰਡੇ ਦਾ ਨਾਮ ਸੰਨੀ ਉਰਫ਼ ਰਾਜਾ ਪੁੱਤਰ ਕਸ਼ਮੀਰ ਮਸੀਹ ਵਾਸੀ ਪਿੰਡ ਨਵਾਂ ਬਹਾਦਰ ਥਾਣਾ ਪੁਰਾਣਾ ਸ਼ਾਲਾ ਹੈ, ਜਦਕਿ ਦੂਜੇ ਅਣਪਛਾਤੇ ਨੌਜਵਾਨ ਨੂੰ ਮੈਂ ਸਾਹਮਣੇ ਆਉਣ ’ਤੇ ਪਹਿਚਾਣ ਸਕਦੀ ਹਾਂ।

ਇਹ ਵੀ ਪੜ੍ਹੋ-  ਪਾਕਿਸਤਾਨ 'ਚ ਨਵੇਂ ਵਿਆਹੇ ਜੋੜੇ ਨਾਲ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ

ਪੁਲਸ ਨੂੰ ਉਸ ਨੇ ਦੱਸਿਆ ਕਿ ਮੇਰੇ ’ਤੇ ਹਮਲਾ ਕਰਨ ਦੀ ਵਜ੍ਹਾ ਇਹ ਹੈ ਕਿ ਰਾਜੇ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਮਿਤੀ 13-4-23 ਨੂੰ ਮੇਰੇ ਭਾਣਜੇ ਕ੍ਰਿਸ਼ਨਾ ਦੀ ਪਿੰਡ ਪਿੰਡੋਰੀ ਵਿਸਾਖੀ ਮੇਲਾ ਵੇਖਣ ਗਏ ਦੀ ਮਾਰਕੁੱਟ ਕੀਤੀ ਸੀ। ਜਿਸ ਦੀ ਪੈਰਵਾਈ ਅਸੀਂ ਕਰ ਰਹੇ ਹਾਂ। ਦੂਜੇ ਪਾਸੇ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਰੀਟਾ ਰਾਣੀ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਨੀ ਰਾਜ ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

shivani attri

Content Editor

Related News