ਅੰਮ੍ਰਿਤਸਰ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

Thursday, Sep 07, 2023 - 12:08 PM (IST)

ਅੰਮ੍ਰਿਤਸਰ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਜਸ਼ਨ)- ਦੋ ਮੋਟਰਸਾਈਕਲਾਂ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇਕ ਨੌਜਵਾਨ ਦਾ ਸਿਰ ਬੱਸ ਦੇ ਪਹੀਏ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਏ ਡਵੀਜ਼ਨ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਜਦੋਂ ਸਵੇਰੇ 10:30 ਵਜੇ ਤੋਂ ਭੰਡਾਰੀ ਪੁਲ ’ਤੇ ਆਟੋ ਦਾ ਪ੍ਰਦਰਸ਼ਨ ਸਮਾਪਤ ਹੋਇਆ ਤਾਂ ਉਸੇ ਸਮੇਂ ਸਥਾਨਕ ਪੁਲ ਦੇ ਹੇਠਾਂ ਤੋਂ ਟਰੈਫਿਕ ਦਾ ਜਾਮ ਇਕਦਮ ਵੱਧ ਗਿਆ ਅਤੇ ਇਕ ਦੂਜੇ ਨੂੰ ਓਵਰਟੇਕ ਕਰਨ ਦੀ ਦੌੜ ’ਚ ਲੱਗੇ ਲੋਕਾਂ ਨੇ ਟ੍ਰੈਫ਼ਿਕ ਦੀ ਰਫ਼ਤਾਰ ਵਧਾ ਦਿੱਤੀ।

ਇਹ ਵੀ ਪੜ੍ਹੋ- ਸੱਪ ਨੇ ਵਿਅਕਤੀ ਦੇ ਮਾਰੇ ਕਈ ਡੰਗ, ਪਲਾਸ ਨਾਲ ਖਿੱਚਣ ਦੀ ਕੀਤੀ ਕੋਸ਼ਿਸ਼ ਪਰ ਵਾਪਰ ਗਈ ਅਣਹੋਣੀ

ਭੰਡਾਰੀ ਪੁਲ ਦੇ ਹੇਠਾਂ ਬੱਸ ਸਟੈਂਡ ਨੇੜੇ ਦੋ ਮੋਟਰ ਸਾਈਕਲ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਕੇ ਬੱਸ ਦੇ ਅੱਗੇ ਆ ਗਿਆ, ਜਿਸ ਕਾਰਨ ਉਹ ਬੱਸ ਦੇ ਪਹੀਆਂ ਹੇਠ ਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News