ਇਨੋਵਾ ਕਾਰ ਦੀ ਲਪੇਟ ’ਚ ਆਉਣ ਨਾਲ ਔਰਤ ਦੀ ਮੌਤ

Tuesday, Mar 12, 2024 - 01:14 PM (IST)

ਇਨੋਵਾ ਕਾਰ ਦੀ ਲਪੇਟ ’ਚ ਆਉਣ ਨਾਲ ਔਰਤ ਦੀ ਮੌਤ

ਕਲਾਨੌਰ (ਮਨਮੋਹਨ)-ਕਸਬਾ ਕਲਾਨੌਰ ਨੇੜੇ ਬਟਾਲਾ ਰੋਡ ’ਤੇ ਅੱਡਾ ਕੋਟ ਮੀਆਂ ਸਹਿਬ ਵਿਖੇ ਇਨੋਵਾ ਕਾਰ ਦੀ ਲਪੇਟ ’ਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਆਈ. ਪੀ. ਐੱਸ. ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਪਤਨੀ ਅਜੀਤਪਾਲ ਸਿੰਘ ਵਾਸੀ ਕੋਟ ਮੀਆਂ ਸਾਹਬ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ 12:10 ਵਜੇ ਦੇ ਕਰੀਬ ਮੈਂ, ਮੇਰੀ ਕੁੜੀ ਸਹਿਜਪ੍ਰੀਤ ਕੌਰ ਅਤੇ ਮੇਰੀ ਸੱਸ ਵਿਜੇ ਕਾਂਤਾ ਕਲਾਨੌਰ ਤੋਂ ਦਵਾਈਆਂ ਲੈ ਕੇ ਬੱਸ ਰਾਹੀਂ ਆਪਣੇ ਪਿੰਡ ਜਾ ਰਹੇ ਸੀ। ਜਦੋਂ ਅਸੀਂ ਕੋਟ ਮੀਆਂ ਸਾਹਿਬ ਪਹੁੰਚੇ ਤਾਂ ਤਿੰਨੋਂ ਜਣੇ ਬੱਸ ਤੋਂ ਉਤਰ ਕੇ ਆਪਣੇ ਪਿੰਡ ਕੋਟ ਮੀਆਂ ਸਾਹਿਬ ਜਾਣ ਲਈ ਸੜਕ ਪਾਰ ਕਰਨ ਲੱਗੇ। 

ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ

ਮੈਂ ਤੇ ਮੇਰੀ ਧੀ ਸਹਿਜਪ੍ਰੀਤ ਕੌਰ ਰੋਡ ਤੋਂ ਅੱਗੇ ਨਿਕਲ ਗਏ। ਮੇਰੀ ਸੱਸ ਵਿਜੇ ਕਾਂਤਾ ਸੜਕ ਪਾਰ ਕਰ ਰਹੀ ਸੀ ਤਾਂ ਬਟਾਲਾ ਵੱਲੋਂ ਆ ਰਹੇ ਇਕ ਅਣਪਛਾਤੇ ਵਿਅਕਤੀ ਨੇ ਇਨੋਵਾ ਕਾਰ ਨੇ ਬਿਨਾਂ ਹਾਰਨ ਬਜਾਏ ਮੇਰੀ ਸੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੱਸ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਚਾਲਕ ਕਾਰ ਭਜਾ ਕੇ ਕਲਾਨੌਰ ਵੱਲ ਭੱਜ ਗਿਆ। ਇਸ ਘਟਨਾ ਸਬੰਧੀ ਥਾਣਾ ਕਲਾਨੌਰ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗੱਠਜੋੜ ਹੋਣ 'ਚ ਕਿਸਾਨੀ ਅੰਦੋਲਨ ਵੱਡਾ ਅੜਿੱਕਾ, ਦੋਵੇਂ ਪਾਰਟੀਆਂ ਪੱਬਾਂ ਭਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News