ਤਿੰਨ ਮੰਜ਼ਿਲਾ ਪਲਾਈਵੁੱਡ ਸ਼ੌਅਰੂਮ ''ਚ ਲੱਗੀ ਭਿਆਨਕ ਅੱਗ, ਇਕ ਕਰੋੜ ਰੁਪਏ ਦਾ ਸਮਾਨ ਹੋਇਆ ਸੁਆਹ

08/11/2023 6:35:24 PM

ਗੁਰਦਾਸਪੁਰ (ਵਿਨੋਦ, ਹਰਮਨ, ਜੀਤ ਮਠਾਰੂ)- ਅੱਜ ਸਵੇਰੇ ਤੜਕਸਾਰ ਗੁਰਦਾਸਪੁਰ ਸ਼ਹਿਰ ਅੰਦਰ ਕਾਹਨੂੰਵਾਨ ਚੌਂਕ ਤੋਂ ਕੁਝ ਦੂਰੀ 'ਤੇ ਸਥਿਤ ਇਕ ਤਿੰਨ ਮੰਜ਼ਿਲਾਂ ਪਲਾਈਵੁੱਡ ਸ਼ੌਅਰੂਮ ਨੂੰ ਅੱਗ ਲੱਗਣ ਕਾਰਨ ਕਰੀਬ ਇਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅੱਗ ਨੂੰ ਬਝਾਉਣ ਲਈ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਵੱਡੀ ਜੱਦੋ-ਜਹਿਦ ਕਰਨੀ ਪਈ। ਜਿਸ ਤਹਿਤ ਬਟਾਲਾ ਤੋਂ ਵੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ 'ਤੇ ਕਾਬੂ ਪਾਇਆ ਗਿਆ। 

ਇਹ ਵੀ ਪੜ੍ਹੋ- ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਣੇ 1 ਵਿਅਕਤੀ ਗ੍ਰਿਫ਼ਤਾਰ

ਦੁਕਾਨ ਦੇ ਮਾਲਿਕ ਜਸਵੰਤ ਸਿੰਘ ਵਾਸੀ ਸ਼ਾਹਪੁਰ ਕੋਟਲੀ ਨੇ ਦੱਸਿਆ ਕਿ ਕਾਹਨੂੰਵਾਨ ਚੌਂਕ ਤੋਂ ਕੁਝ ਦੂਰੀ 'ਤੇ ਉਨ੍ਹਾਂ ਦਾ ਪਾਲਕੀ ਪਲਾਈਵੁੱਡ ਸ਼ੌਅਰੂਮ ਹੈ। ਜਿੱਥੇ ਅੱਜ ਸਵੇਰੇ ਤੜਕੇ ਕਰੀਬ 6 ਵਜੇ ਅੱਗ ਲੱਗਣ ਕਾਰਨ ਲੋਕਾਂ ਨੇ ਧੂਆਂ ਨਿਕਲਦਾ ਦੇਖਿਆ। ਇਸ ਦੌਰਾਨ ਕਿਸੇ ਨੇ ਫੋਨ ਕਰਕੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਉਹ ਕੁਝ ਹੀ ਮਿੰਟਾਂ ਵਿੱਚ ਇੱਥੇ ਪਹੁੰਚ ਗਏ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦੀਆਂ ਤਿੰਨਾਂ ਮੰਜਿਲਾਂ ਵਿੱਚ ਅੱਗ ਪਹੁੰਚ ਚੁੱਕੀ ਸੀ। ਇਸੇ ਦੌਰਾਨ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸ਼ਹਿਰ ਦੇ ਹੋਰ ਲੋਕ ਵੀ ਪਹੁੰਚ ਗਏ, ਜਿਨ੍ਹਾਂ ਨੇ ਅੱਗ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਦੁਕਾਨ ਵਿੱਚ ਬੋਰਡ, ਪਲਾਈ ਅਤੇ ਅਜਿਹਾ ਹੋਰ ਸਮਾਨ ਪਿਆ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਦੁਕਾਨ ਅੰਦਰ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਭਾਣਾ, ਇਕ ਵਿਅਕਤੀ ਦੀ ਮੌਤ, ਦੂਜੇ ਦੀ ਵੱਢੀ ਗਈ ਬਾਂਹ

ਉਨ੍ਹਾਂ ਦੱਸਿਆ ਕਿ ਦੁਕਾਨ 'ਚ ਕੁਝ ਮਹੀਨੇ ਪਹਿਲਾਂ ਹੀ ਕਰੀਬ 25 ਲੱਖ ਰੁਪਏ ਲਗਾ ਕੇ ਸਾਰੀ ਫਿਟਿੰਗ ਅਤੇ ਡੈਕੋਰੇਸ਼ਨ ਕਰਵਾਈ ਸੀ ਅਤੇ ਨਾਲ ਹੀ ਦੁਕਾਨ ਵਿੱਚ ਕਾਫ਼ੀ ਸਾਮਾਨ ਵੀ ਪਿਆ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਇੱਕ ਮੋਟਰਸਾਇਕਲ ਵੀ ਖੜਾ ਸੀ ਜੋ ਅੱਗ ਦੀ ਲਪੇਟ ਵਿੱਚ ਆ ਕੇ ਨੁਕਸਾਨਿਆ ਗਿਆ। ਇਸੇ ਤਰ੍ਹਾਂ ਦੁਕਾਨ ਦੇ ਅੰਦਰ ਹਾਰਡਵੇਅਰ ਦੇ ਸਮਾਨ ਸਮੇਤ ਇੱਕ ਫਰਿੱਜ ਅਤੇ ਹੋਰ ਸਮਾਨ ਵੀ ਪ੍ਰਭਾਵਿਤ ਹੋਇਆ ਹੈ। ਜਿਸਦੇ ਚੱਲਦਿਆਂ ਉਨ੍ਹਾਂ ਦਾ ਤਕਰੀਬਨ ਇੱਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਵੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਉਕਤ ਦੁਕਾਨਦਾਰ ਨੂੰ ਹੌਂਸਲਾ ਦਿੱਤਾ ਅਤੇ ਜਿਸਦੇ ਬਾਅਦ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਵੀ ਸਾਥੀਆਂ ਸਮੇਤ ਪਹੁੰਚੇ। ਜਿਨ੍ਹਾਂ ਨੇ ਪੀੜਤ ਦੁਕਾਨਦਾਰ ਨੂੰ ਹਰ ਸੰਭਵ ਮਦਦ ਦਵਾਉਣ ਦਾ ਭਰੋਸਾ ਦਿੱਤਾ ਅਤੇ ਇਸ ਨੁਕਸਾਨ 'ਤੇ ਅਫ਼ਸੋਸ ਜ਼ਾਹਿਰ ਕੀਤਾ। ਦੁਕਾਨਦਾਰ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ-  ਧੀ ਦਾ ਕਤਲ ਕਰਨ ਮਗਰੋਂ Bike ਨਾਲ ਬੰਨ੍ਹ ਪੂਰੇ ਪਿੰਡ 'ਚ ਘੁਮਾਈ ਸੀ ਮ੍ਰਿਤਕ ਦੇਹ, ਹੁਣ ਪਿਓ ਨੇ ਕੀਤਾ ਸਰੰਡਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News