ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ ਸਕੂਲੀ ਬੱਚਾ, ਮੌਤ

Saturday, Dec 10, 2022 - 12:56 PM (IST)

ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ ਸਕੂਲੀ ਬੱਚਾ, ਮੌਤ

ਅੰਮ੍ਰਿਤਸਰ (ਅਰੁਣ)- ਅਨਮੋਲ ਐਨਕਲੇਵ ਜੀ. ਟੀ. ਰੋਡ ਨੇੜੇ ਬਾਪ ਦੇ ਨਾਲ ਪੈਦਲ ਜਾ ਰਹੇ ਸਕੂਲੀ ਬੱਚੇ ਨੂੰ ਇਕ ਤੇਜ਼ ਰਫ਼ਤਾਰ ਕਾਰ ਦੇ ਅਣਪਛਾਤੇ ਚਾਲਕ ਵੱਲੋਂ ਟੱਕਰ ਮਾਰ ਦੇਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਕਹਿਨੂਰ (7) ਦੇ ਪਿਤਾ ਰੇਸਮ ਸਿੰਘ ਵਾਸੀ ਸਵਿਸ ਸਿਟੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਥਾਣਾ ਕੰਬੋਅ ਦੀ ਪੁਲਸ ਵੱਲੋਂ ਮੌਕੇ ਤੋਂ ਦੌੜੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News