ਅਰਜਨ ਟਰੈਕਟਰ ਚੋਰੀ ਕਰਕੇ ਵੇਚਣ ਜਾ ਰਿਹਾ ਵਿਅਕਤੀ ਆਇਆ ਪੁਲਸ ਅੜਿੱਕੇ

Friday, Jul 19, 2024 - 12:02 PM (IST)

ਅਰਜਨ ਟਰੈਕਟਰ ਚੋਰੀ ਕਰਕੇ ਵੇਚਣ ਜਾ ਰਿਹਾ ਵਿਅਕਤੀ ਆਇਆ ਪੁਲਸ ਅੜਿੱਕੇ

ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਪੁਰਾਣਾ ਸ਼ਾਲਾ ਪੁਲਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਨਾਕੇ ਦੌਰਾਨ ਇੱਕ ਅਰਜਨ ਟਰੈਕਟਰ  ਇੱਕ ਵਿਅਕਤੀ ਚੋਰੀ ਕਰਕੇ ਉਸ ਨੂੰ ਵੇਚਣ ਲਈ ਲਿਜਾ ਰਿਹਾ ਸੀ। ਪੁਲਸ ਨੇ ਚੋਰ ਨੂੰ ਕਾਬੂ ਕਰਕੇ  ਮਾਮਲਾ ਦਰਜ  ਕਰ ਲਿਆ ਹੈ। 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਨਸੀਹਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਮੋੜ ਪਿੰਡ ਚੇਚੀਆ ਛੋੜੀਆ ਵਿਖੇ ਨਾਕਾ ਬੰਦੀ ਕਰਕੇ ਇੱਕ ਵਿਅਕਤੀ ਜੋ ਟਰੈਕਟਰ 'ਤੇ ਜਾ ਰਿਹਾ ਸੀ ਜਦ ਅਰਜਨ ਲਾਲ ਰੰਗ ਦੇ ਟਰੈਕਟਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸਦੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਮੈਂ ਇਹ ਟਰੈਕਟਰ ਪਿੰਡ ਛੰਨੀ ਬੇਲੀ ਜ਼ਿਲ੍ਹਾ ਕਾਂਗੜਾ ਤੋਂ ਚੋਰੀ ਕੀਤਾ ਸੀ ਜਿਸਨੂੰ ਵੇਚਣ ਲਈ ਆ ਰਿਹਾ ਸੀ। ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ  ਗੁਰਪ੍ਰੀਤ ਕੁਮਾਰ ਉਰਫ ਗੋਪੀ  ਪੁੱਤਰ ਜੋਗਿੰਦਰ ਪਾਲ ਵਾਸੀ ਛੰਨੀ  ਬੇਲੀ ਜ਼ਿਲ੍ਹਾ ਕਾਗੜਾ ਥਾਣਾ ਡਮਟਾਲ ਹਿਮਾਚਲ ਪ੍ਰਦੇਸ਼ ਨੂੰ ਟਰੈਕਟਰ ਸਮੇਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ-  ਦੋਸਤਾਂ ਨਾਲ ਜਨਮਦਿਨ ਦੀ ਪਾਰਟੀ 'ਤੇ ਗਏ ਨੌਜਵਾਨ ਨਾਲ ਹੋ ਗਈ ਅਣਹੋਣੀ, ਭੇਤਭਰੀ ਹਾਲਤ 'ਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News