ਬੋਲੈਰੋ ਗੱਡੀ ''ਚ ਸਵਾਰ ਹੋ ਕੇ ਆਏ ਵਿਅਕਤੀ ਨੇ ਚਲਾ ''ਤੀਆਂ ਗੋਲ਼ੀਆਂ
Wednesday, Feb 12, 2025 - 01:42 PM (IST)
![ਬੋਲੈਰੋ ਗੱਡੀ ''ਚ ਸਵਾਰ ਹੋ ਕੇ ਆਏ ਵਿਅਕਤੀ ਨੇ ਚਲਾ ''ਤੀਆਂ ਗੋਲ਼ੀਆਂ](https://static.jagbani.com/multimedia/2025_2image_02_55_200049746firingpistolgun.jpg)
ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ)- ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਆਏ ਵਿਅਕਤੀ ਵੱਲੋਂ ਘਰ ਦੇ ਸਾਹਮਣੇ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਘੁਮਾਣ ਦੇ ਏ. ਐੱਸ. ਆਈ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਮੀਕੇ ਨੇ ਲਿਖਵਾਇਆ ਹੈ ਕਿ ਬੀਤੀ 5 ਫਰਵਰੀ ਨੂੰ ਉਹ ਆਪਣੇ ਘਰ ਵਿਚ ਮੌਜੂਦ ਸੀ ਕਿ ਪਿੰਡ ਦਾ ਰਹਿਣ ਵਾਲਾ ਵਿਅਕਤੀ ਰਾਜਵਿੰਦਰ ਸਿੰਘ ਉਰਫ਼ ਰਾਜੂ ਪੁੱਤਰ ਦਿਲਬਾਗ ਸਿੰਘ ਆਪਣੀ ਚਿੱਟੇ ਰੰਗ ਦੀ ਬੋਲੈਰੋ ਗੱਡੀ ’ਤੇ ਸਵਾਰ ਹੋ ਕੇ ਆਇਆ ਅਤੇ ਉਸ ਦੇ ਘਰ ਦੇ ਗੇਟ ਦੇ ਸਾਹਮਣੇ ਗੱਡੀ ਰੋਕ ਕੇ ਉਕਤ ਵਿਅਕਤੀ ਨੇ ਆਪਣੇ ਪਿਤਾ ਦਿਲਬਾਗ ਸਿੰਘ ਦੇ ਲਾਇਸੈਂਸੀ ਰਿਵਾਲਵਰ ਨਾਲ 2 ਹਵਾਈ ਫਾਇਰ ਕੀਤੇ ਅਤੇ ਰੰਜਿਸ਼ਨ ਸਾਰੇ ਪਰਿਵਾਰ ਨੂੰ ਖ਼ਤਮ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਵਿਖੇ ਚੜ੍ਹਾਏ ਗਏ ਸੋਨੇ ਦੇ ਬਣੇ 'ਹਰਿ' ਦੇ ਨਿਸ਼ਾਨ ਸਾਹਿਬ
ਉਕਤ ਬਿਆਨਕਰਤਾ ਮੁਤਾਬਕ ਸਾਲ 2020 ਵਿਚ ਉਸ ਦੇ ਲੜਕੇ ਅਤੇ ਉਕਤ ਵਿਅਕਤੀ ਨਾਲ ਆਪਸ ਵਿਚ ਝਗੜਾ ਹੋਇਆ ਸੀ, ਜੋ ਉਸ ਦੇ ਲੜਕੇ ਸਮਸ਼ੇਰ ਸਿੰਘ ਖ਼ਿਲਾਫ਼ ਕੇਸ ਦਰਜ ਹੋ ਗਿਆ ਸੀ, ਜੋ ਬਾਅਦ ਵਿਚ ਪਰਚਾ ਕੈਂਸਲ ਹੋ ਗਿਆ ਸੀ ਅਤੇ ਇਸੇ ਗੱਲ ਦੀ ਰੰਜਿਸ਼ ਨੂੰ ਰਾਜਵਿੰਦਰ ਸਿੰਘ ਮਨ ਵਿਚ ਰੱਖਦਾ ਸੀ। ਏ. ਐੱਸ. ਆਈ. ਪ੍ਰਭਜੋਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਸਵਿੰਦਰ ਸਿਘ ਦੇ ਬਿਆਨਾਂ ’ਤੇ ਉਕਤ ਵਿਅਕਤੀ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੰਮ ਦਾ ਕਹਿ ਕੇ ਘਰੋਂ ਬਾਹਰ ਗਿਆ ਸੀ ਪੁੱਤ, ਅਗਲੇ ਦਿਨ ਨਹਿਰ ਕੋਲ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e