ਸਿੰਘੋਵਾਲ ਬਾਈਪਾਸ ''ਤੇ ਹੋਇਆ ਭਿਆਨਕ ਸੜਕ ਹਾਦਸਾ, ਵਾਲ-ਵਾਲ ਬਚੇ ਗੱਡੀ ਸਵਾਰ ਲੋਕ

Friday, Dec 26, 2025 - 06:40 PM (IST)

ਸਿੰਘੋਵਾਲ ਬਾਈਪਾਸ ''ਤੇ ਹੋਇਆ ਭਿਆਨਕ ਸੜਕ ਹਾਦਸਾ, ਵਾਲ-ਵਾਲ ਬਚੇ ਗੱਡੀ ਸਵਾਰ ਲੋਕ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਤੋਂ ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਸਿੰਘੋਵਾਲ ਨੇੜੇ ਅਚਾਨਕ ਇੱਕ ਇੱਕ ਜੀਪ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਵੱਡਾ ਸੜਕੀ ਹਾਦਸਾ ਵਾਪਰ ਗਿਆ। ਖੁਸ਼ਕਿਸਮਤੀ ਨਾਲ ਗੱਡੀ 'ਚ ਸਵਾਰ ਤਿੰਨ ਲੋਕ ਵਾਲ-ਵਾਲ ਬਚੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼

ਜਾਣਕਾਰੀ ਅਨੁਸਾਰ ਲੋਡਰ ਜੀਪ ਪਠਾਨਕੋਟ ਤੋਂ ਗੁਰਦਾਸਪੁਰ ਜਾ ਰਹੀ ਸੀ ਕਿ ਅਚਾਨਕ ਡਿਵਾਇਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਟੱਪ ਕੇ ਸੜਕ ਤੋਂ ਹੇਠਾਂ ਪਲਟ ਗਈ, ਇਸ ਵਿੱਚ ਤਿੰਨ ਵਿਅਕਤੀ ਬੈਠੇ ਸਨ। ਜਿਹਨਾਂ ਦੇ ਕੁੱਝ ਸੱਟਾਂ ਜ਼ਰੂਰ ਲੱਗੀਆਂ ਪਰ ਜਾਣੀ ਨੁਕਸਾਨ ਤੋਂ ਬਚਾ ਰਿਹਾ ਹੈ। ਜ਼ਖ਼ਮੀਆਂ ਨੂੰ 108 ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ


author

shivani attri

Content Editor

Related News