ਕਾਰ ਨੇ ਸਕੂਟਰੀ ਸਵਾਰ ਨੂੰ ਮਾਰੀ ਟੱਕਰ, ਇਕ ਦੀ ਮੌਤ
Friday, Sep 01, 2023 - 05:24 PM (IST)

ਗੁਰਦਾਸਪੁਰ (ਹਰਮਨ, ਵਿਨੋਦ)- ਥਾਣਾ ਕਾਹਨੂੰਵਾਨ ਦੀ ਪੁਲਸ ਨੇ ਸਕੂਟਰੀ ’ਚ ਟੱਕਰ ਮਾਰ ਕੇ ਮਾਰਨ ਦੇ ਦੋਸ਼ਾਂ ਹੇਠ ਇਕ ਸਵਿਫ਼ਟ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਜੀਤ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਬੱਬੇਹਾਲੀ ਨੇ ਦੱਸਿਆ ਕਿ ਉਸ ਦੇ ਪਿਤਾ 30 ਅਗਸਤ ਨੂੰ ਸਵੇਰੇ ਕਰੀਬ 08:30 ਵਜੇ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਮਨਜੀਤ ਸਿੰਘ ਦੀ ਭੂਆ ਦੇ ਘਰ ਬੁੱਟਰ ਕਲਾਂ ਥਾਣਾ ਕਾਦੀਆ ਜਾ ਰਿਹਾ ਸੀ।
ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ
ਇਸ ਦੌਰਾਨ ਮਨਜੀਤ ਸਿੰਘ ਆਪਣੇ ਪਿਤਾ ਦੇ ਪਿੱਛੇ ਆਪਣੇ ਮੋਟਰਸਾਈਕਲ ’ਤੇ ਆਪਣੇ ਨਿੱਜੀ ਕੰਮ ਲਈ ਸਠਿਆਲੀ ਨੂੰ ਜਾ ਰਿਹਾ ਸੀ। ਜਦੋਂ ਮੋੜ ਲੰਗਰ ਕੋਟ ਨੇੜੇ ਮਨਜੀਤ ਸਿੰਘ ਦਾ ਪਿਤਾ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਕਾਰ ਸਵਿਫਟ ਰੰਗ ਚਿੱਟਾ ਸਠਿਆਲੀ ਵਾਲੀ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਨੇ ਬਿਨਾ ਡਿਪਰ ਅਤੇ ਬਿਨਾਂ ਹਾਰਨ ਦਿੱਤੇ ਗਲਤ ਸਾਈਡ ਲਿਆ ਕੇ ਮਨਜੀਤ ਸਿੰਘ ਦੇ ਪਿਤਾ ਦੀ ਸਕੂਟਰੀ ’ਚ ਟੱਕਰ ਮਾਰੀ, ਜਿਸ ਨਾਲ ਉਸ ਦੇ ਪਿਤਾ ਦੇ ਕਾਫ਼ੀ ਸੱਟਾ ਲੱਗੀਆਂ, ਜਿਸ ਨਾਲ ਮਨਜੀਤ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਲੈ ਕੇ ਜਾ ਰਿਹਾ ਸੀ, ਜਿਸ ਦੀ ਰਸਤੇ ’ਚ ਹੀ ਮੌਤ ਹੋ ਗਈ। ਪੁਲਸ ਨੇ ਉਕਤ ਮਨਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਸਤਨਾਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8