ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ, ਦੂਸਰਾ ਗੰਭੀਰ ਜ਼ਖ਼ਮੀ

Thursday, Jul 25, 2024 - 04:42 PM (IST)

ਜੰਡਿਆਲਾ ਗੁਰੂ (ਸੁਰਿੰਦਰ/ਸ਼ਰਮਾ)-ਜੰਡਿਆਲਾ ਗੁਰੂ ਜੀ. ਟੀ. ਰੋਡ ਦੇਵੀਦਾਸ ਚੌਕ ਨੇੜੇ ਸਵੇਰ 9 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਿੱਧਵਾਂ ਥਾਣਾ ਖਾਲੜਾ ਜ਼ਿਲ੍ਹਾ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਿੱਧਵਾਂ ਥਾਣਾ ਖਾਲੜਾ ਜਲੰਧਰ ਵਾਲੀ ਸਾਈਡ ਨੂੰ ਜਾ ਰਹੇ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ

ਜਦੋਂ ਉਹ ਜੀ. ਟੀ. ਰੋਡ ਚੌਂਕ ਦੇਵੀਦਾਸਪੁਰਾ ਨੇੜੇ ਜੰਡਿਆਲਾ ਗੁਰੂ ਪਹੁੰਚੇ ਤਾਂ ਟਰੈਕਟਰ ਟਰਾਲੀ ਨੂੰ ਪਾਰ ਕਰਨ ਲੱਗਿਆਂ ਡਿੱਗ ਗਏ ਅਤੇ ਟਰੈਕਟਰ ਟਰਾਲੀ ਦਾ ਪਿਛਲਾ ਟਾਇਰ ਉਸ ਦੀ ਛਾਤੀ ਉੱਪਰੋਂ ਨਿਕਲ ਗਿਆ, ਜਿਸ ਨਾਲ ਸ਼ਮਸ਼ੇਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ। ਟਰੈਕਟਰ ਟਰਾਲੀ ਨੂੰ ਥਾਣੇ ਵਿਖੇ ਬੰਦ ਕਰ ਦਿੱਤਾ ਹੈ ਅਤੇ ਜੰਡਿਆਲਾ ਪੁਲਸ ਕਾਰਵਾਈ ਕਰ ਰਹੀ।

ਇਹ ਵੀ ਪੜ੍ਹੋ-ਨਬਾਲਗ ਮੁੰਡੇ ਦੀ ਨਹਿਰ ਤੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News