ਦਿਮਾਗੀ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Friday, Oct 13, 2023 - 06:08 PM (IST)

ਦਿਮਾਗੀ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਬਟਾਲਾ (ਸਾਹਿਲ)- ਇਕ ਵਿਅਕਤੀ ਵੱਲੋਂ  ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆ ਏ. ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਮ੍ਰਿਤਕ ਸਰਬਜੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਵਾਸੀ ਸ਼ੁਕਰਪੁਰਾ ਨੇ ਲਿਖਵਾਇਆ ਕਿ ਉਸ ਦਾ ਮੁੰਡਾ ਨਿਸ਼ਾਨ ਸਿੰਘ ਜੋ ਨਸ਼ਾ ਕਰਨ ਦਾ ਆਦੀ ਸੀ, ਕਰੀਬ 3 ਮਹੀਨੇ ਪਹਿਲਾਂ ਘਰੋਂ ਕਿਤੇ ਚਲਾ ਗਿਆ ਸੀ, ਜਿਸ ਕਾਰਨ ਉਸ ਦਾ ਪਤੀ ਸਰਬਜੀਤ ਸਿੰਘ ਪੁੱਤਰ ਨਰਿੰਜਣ ਸਿੰਘ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।

ਇਹ ਵੀ ਪੜ੍ਹੋ- ਨਾਰਮਲ ਡਿਲਿਵਰੀ ਦੀ ਜਗ੍ਹਾ ਵਧ ਰਹੇ ਸਿਜੇਰੀਅਨ, ਜਾਣੋ ਸਭ ਤੋਂ ਵੱਡੇ ਤਿੰਨ ਕਾਰਨ

ਇਸ ਸਭ ਪ੍ਰੇਸ਼ਾਨੀ ਕਾਰਨ ਬੀਤੇ ਦਿਨੀਂ11 ਅਕਤੂਬਰ ਨੂੰ ਸ਼ਾਮ 6.30 ਵਜੇ ਦੇ ਕਰੀਬ ਇਹ ਆਪਣੇ ਨਵੇਂ ਬਣੇ ਘਰ ’ਚ ਚਲਾ ਗਿਆ, ਜੋ ਤਿਆਰ ਹੋ ਰਿਹਾ ਸੀ, ਜਿਥੇ ਗਾਰਡਰ ਨਾਲ ਇਸ (ਸਰਬਜੀਤ ਸਿੰਘ) ਨੇ ਰੱਸੀ ਪਾ ਕੇ ਫਾਹਾ ਲੈ ਕੇ ਆਪਣੀ ਜੀਵਨਲੀਤ ਕਰ ਲਈ। ਏ. ਐੱਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਬਿਆਨਕਰਤਾ ਬਲਵਿੰਦਰ ਕੌਰ ਦੇ ਬਿਆਨਾਂ ’ਤੇ ਥਾਣਾ ਸਿਵਲ ਲਾਈਨ ਵਿਖੇ 174 ਸੀ. ਆਰ. ਪੀ. ਸੀ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News