8.60 ਲੱਖ ਦੇ ਫ਼ਰਜ਼ੀ ਕਾਰ ਲੋਨ ਕੇਸ 'ਚ 6 ਸਾਲ ਬਾਅਦ ਪੀੜਤ ਬਰੀ, ਹੁਣ ਮੈਨੇਜਰ ਖ਼ਿਲਾਫ਼ ਕਰੇਗਾ ਸ਼ਿਕਾਇਤ

04/02/2023 5:59:07 PM

ਅੰਮ੍ਰਿਤਸਰ- ਫ਼ਰਜ਼ੀ ਕਰਜ਼ਾ ਮਾਮਲੇ ਸੰਬੰਧੀ ਲੋਨ ਪਾਸ ਹੋਇਆ ਸੀ, ਜਿਸ ਤੋਂ ਬਾਅਦ ਪੀੜਤ ਨੂੰ ਛੇ ਸਾਲ ਬਾਅਦ ਇਨਸਾਫ਼ ਮਿਲਿਆ ਹੈ। ਇਸ ਮਾਮਲੇ 'ਚ ਸੈਂਟਰਲ ਬੈਂਕ ਆਫ਼ ਇੰਡੀਆ ਬ੍ਰਾਂਚ ਵੇਰਕਾ ਦੇ ਮੈਨੇਜਰ ਪ੍ਰਭਾਤ ਕੁਮਾਰ ਨੇ ਰਾਹੁਲ ਕੁਮਾਰ ਨਾਂ ਦੇ ਵਿਅਕਤੀ ਨਾਲ ਮਿਲੀਭੁਗਤ ਕਰਕੇ ਪਰਮਿੰਦਰ ਸਿੰਘ ਨਿਵਾਸੀ ਮਜੀਠਾ ਰੋਡ ਦੇ ਨਾਂ 'ਤੇ ਫ਼ਰਜ਼ੀ ਖਾਤਾ ਖੋਲ੍ਹ ਕੇ 8.60 ਲੱਖ ਰੁਪਏ ਦਾ ਲੋਨ ਪਾਸ ਕਰਵਾਇਆ ਸੀ। ਲੋਨ ਜਮ੍ਹਾ ਨਾ ਕਰਵਾਉਣ 'ਤੇ ਪਰਮਿੰਦਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀੜਤ ਨੇ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਕੇਸ ਦਾਇਰ ਕੀਤਾ ਸੀ। ਕਰੀਬ 6 ਸਾਲਾਂ ਤੋਂ ਕੇਸ ਦੀ ਸੁਣਵਾਈ ਚੱਲੀ, ਜਿਸ 'ਚ ਅਦਾਲਤ ਨੇ ਪਾਇਆ ਕਿ ਪਰਮਿੰਦਰ ਬੇਕਸੂਰ ਹੈ ਅਤੇ ਹੁਣ ਉਸ ਨੂੰ ਬਰੀ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼ਡਿਊਲ ਹੋਇਆ ਜਾਰੀ

ਐਡਵੋਕੇਟ ਮੋਨੂੰ ਅਰੋੜਾ ਅਤੇ ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਸੈਂਟਰਲ ਬੈਂਕ ਆਫ਼ ਇੰਡੀਆ ਬ੍ਰਾਂਚ ਵੇਰਕਾ ਦੇ ਮੈਨੇਜਰ ਨੇ ਰਾਹੁਲ ਕੁਮਾਰ ਨਾਂ ਦੇ ਵਿਅਕਤੀ ਨਾਲ ਮਿਲ ਕੇ ਛੇ ਸਾਲ ਪਹਿਲਾਂ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। 8.60 ਲੱਖ ਦਾ ਲੋਨ ਪਾਸ ਕਰਨ ਲਈ ਦਿਖਾਈ ਗਈ ਕਾਰ ਵੀ ਫ਼ਰਜ਼ੀ ਸੀ। ਜਦੋਂ ਬੈਂਕ ਵਾਲਿਆਂ ਨੇ ਕਰਜ਼ਾ ਵਸੂਲੀ ਲਈ ਪਰਮਿੰਦਰ ਕੋਲ ਪਹੁੰਚ ਕੀਤੀ ਤਾਂ ਉਹ ਹੈਰਾਨ ਰਹਿ ਗਿਆ ਕਿ ਉਸ ਨੇ ਕੋਈ ਕਰਜ਼ਾ ਨਹੀਂ ਲਿਆ ਹੋਇਆ ਸੀ। ਜਿਸ ਤੋਂ ਬਾਅਦ ਮਾਰਚ 2019 'ਚ ਰਾਹੁਲ ਕੁਮਾਰ ਅਤੇ ਬੈਂਕ ਮੈਨੇਜਰ ਪ੍ਰਭਾਤ ਕੁਮਾਰ ਖ਼ਿਲਾਫ ਸ਼ਿਕਾਇਤ ਦਿੱਤੀ ਸੀ। 

ਇਹ ਵੀ ਪੜ੍ਹੋ- ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਅੰਮ੍ਰਿਤਸਰ-ਪਠਾਨਕੋਟ ਰੇਲਵੇ ਆਵਾਜਾਈ ਠੱਪ

ਜਿਸ ਤੋਂ ਬਾਅਦ ਰਾਹੁਲ ਮੈਨੇਜਰ ਖ਼ਿਲਾਫ਼ ਵੀ ਐੱਫ਼.ਆਈ.ਆਰ ਦਰਜ ਕਰ ਲਈ ਗਈ ਹੈ, ਜਦੋਂਕਿ ਮੈਨੇਜਰ ਖ਼ਿਲਾਫ਼ ਜਾਂਚ ਜਾਰੀ ਹੈ। ਮੁਲਜ਼ਮ ਰਾਹੁਲ ਖ਼ਿਲਾਫ਼ 2017 'ਚ ਵੀ ਧੋਖਾਧੜੀ ਦਾ ਕੇਸ ਦਰਜ ਹੈ। ਅਦਾਲਤ ਨੇ ਮੰਨਿਆ ਕਿ ਇਹ ਬੈਂਕ ਮੈਨੇਜਰ ਦੀ ਮਿਲੀਭੁਗਤ ਤੋਂ ਬਿਨਾਂ ਲੋਨ ਪਾਸ ਨਹੀਂ ਕੀਤਾ ਜਾ ਸਕਦਾ। ਹੁਣ ਉਹ ਮੁਆਵਜ਼ੇ ਲਈ ਬੈਂਕ ਮੈਨੇਜਰ ਅਤੇ ਸਰਕਾਰ ਖ਼ਿਲਾਫ਼ ਕੇਸ ਦਾਇਰ ਕਰਨਗੇ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ: ਭਿਆਨਕ ਹਾਦਸੇ 'ਚ ਫਤਿਹਪੁਰ ਬਦੇਸ਼ਾ ਦੇ ਸਰਪੰਚ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News