ਟਰੇਨ ਟਿਕਟ ਹਾਸਲ ਕਰਨ ਲਈ ਕਰਨੀ ਪੈਂਦੀ ਹੈ ਭਾਰੀ ਜੱਦੋ-ਜਹਿਦ, ਟਿਕਟ ਦੇ ਇੰਤਜ਼ਾਰ ’ਚ ਲੰਘ ਜਾਂਦੀ ਹੈ ਰੇਲ

Sunday, Feb 11, 2024 - 05:31 PM (IST)

ਟਰੇਨ ਟਿਕਟ ਹਾਸਲ ਕਰਨ ਲਈ ਕਰਨੀ ਪੈਂਦੀ ਹੈ ਭਾਰੀ ਜੱਦੋ-ਜਹਿਦ, ਟਿਕਟ ਦੇ ਇੰਤਜ਼ਾਰ ’ਚ ਲੰਘ ਜਾਂਦੀ ਹੈ ਰੇਲ

ਅੰਮ੍ਰਿਤਸਰ (ਜਸ਼ਨ)- ਗੁਰੂ ਦੀ ਨਗਰੀ ਦੇ ਮਾਡਲ ਕਹੇ ਜਾਣ ਵਾਲੇ ਰੇਲਵੇ ਸਟੇਸ਼ਨ ’ਤੇ ਰੇਲਵੇ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਜੇ ਵੀ ਨਾਕਾਫ਼ੀ ਹਨ। ਇਕ ਪਾਸੇ ਰੇਲਵੇ ਮੰਤਰਾਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਪਹਿਲੇ ਦਸ ਚੁਣੇ ਹੋਏ ਰੇਲਵੇ ਸਟੇਸ਼ਨਾਂ ’ਚ ਸ਼ਾਮਲ ਕਰਨ ਲਈ ਵੱਡੇ ਉਪਰਾਲੇ ਕਰ ਰਿਹਾ ਹੈ ਪਰ ਇੱਥੋਂ ਦਾ ਸਟੇਸ਼ਨ ਪ੍ਰਸ਼ਾਸਨ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਨਾਕਾਮ ਸਾਬਿਤ ਹੋ ਰਿਹਾ ਹੈ। ਇਸ ਦਾ ਮੁੱਖ ਸਬੂਤ ਆਮ ਵਰਗ ਦਾ ਟਿਕਟ ਘਰ ਹੈ। ਖਾਸ ਗੱਲ ਇਹ ਹੈ ਕਿ ਸਟੇਸ਼ਨ ’ਤੇ ਆਮ ਟਿਕਟ ਸੈਂਟਰ ਵਿਚ ਕੁੱਲ 8 ਟਿਕਟ ਖਿੜਕੀਆਂ ਦੀ ਵਿਵਸਥਾ ਹੈ ਪਰ ਇੱਥੇ ਸਿਰਫ 4 ਖਿੜਕੀਆਂ ਹੀ ਖੋਲ੍ਹੀਆਂ ਜਾ ਰਹੀਆਂ ਹਨ। ਇਸ ਕਾਰਨ ਰੇਲਵੇ ਯਾਤਰੀਆਂ ਨੂੰ ਟਿਕਟ ਖਰੀਦਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ

ਦੱਸਣਯੋਗ ਹੈ ਕਿ ਟਿਕਟਾਂ ਕੱਟਣ ਲਈ ਉਥੇ ਚੱਲ ਰਹੇ ਯੂ. ਟੀ. ਐੱਸ. ਕੰਪਿਊਟਰ ਸਿਸਟਮ ਦੇ ਮੁਤਾਬਕ ਆਮ ਤੌਰ ’ਤੇ ਇਕ ਮਿੰਟ ਵਿਚ ਸਿਰਫ 2 ਟਿਕਟਾਂ ਹੀ ਜਾਰੀ ਕੀਤੀਆਂ ਜਾ ਸਕਦੀਆਂ ਹਨ, ਇਹ ਗਿਣਤੀ ਕੰਪਿਊਟਰ ਨੂੰ ਚਲਾਉਣ ਵਾਲੇ ਵਿਅਕਤੀ ਦੀ ਕੰਮ ਕਰਨ ਦੀ ਗਤੀ ’ਤੇ ਨਿਰਭਰ ਕਰਦੀ ਹੈ। ਹਾਲਾਂਕਿ ਜਾਣਕਾਰੀ ਮੁਤਾਬਕ ਉਕਤ ਯੂ. ਟੀ. ਐੱਸ. ਸਿਸਟਮ ਤਹਿਤ ਇਕ ਮਿੰਟ ਵਿਚ 9600 ਸ਼ਬਦ ਲਿਖੇ ਜਾ ਸਕਦੇ ਹਨ ਪਰ ਇਸ ਰਫਤਾਰ ਦੇ ਬਾਵਜੂਦ ਆਮ ਤੌਰ ’ਤੇ ਇਕ ਮਿੰਟ ਵਿਚ ਸਿਰਫ 2 ਟਿਕਟਾਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਰੇਲਵੇ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਦੂਜੇ ਪਾਸੇ ਮੌਜੂਦਾ ਸਮੇਂ ਵਿਚ ਟਰੇਨਾਂ ਦੀ ਗਿਣਤੀ ਵਧਣ ਨਾਲ ਯਾਤਰੀਆਂ ਦਾ ਭਾਰ ਵੀ ਕਾਫੀ ਵਧ ਗਿਆ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਟਿਕਟ ਖਿੜਕੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਪਰ ਸਟੇਸ਼ਨ ਪ੍ਰਸ਼ਾਸਨ ਸਾਰੀਆਂ ਖਿੜਕੀਆਂ ਖੋਲ੍ਹਣ ਦੇ ਸਮਰਥ ਨਹੀਂ ਹੈ। ਇਸ ’ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਇਕੋ-ਇਕ ਰੱਟਿਆ ਜਵਾਬ ਹੈ ਕਿ ਇੱਥੇ ਸਟਾਫ ਦੀ ਵੱਡੀ ਘਾਟ ਹੈ। ਇਸ ਤੋਂ ਇਲਾਵਾ ਰੇਲਵੇ ਬੋਰਡ ਨਵੀਂ ਭਰਤੀ ਨਹੀਂ ਕਰ ਰਿਹਾ ਹੈ ਪਰ ਇਸ ਸਾਰੀ ਘਟਨਾ ਦਾ ਖਮਿਆਜ਼ਾ ਰੇਲਵੇ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ :  ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ

ਟਿਕਟ ਵਿੰਡੋ ’ਤੇ ਲੰਮੀਆਂ ਲੰਮੀਆਂ ਲੱਗੀਆਂ ਰਹਿੰਦੀਆਂ ਹਨ ਲਾਈਨਾਂ

ਟਿਕਟ ਵਿੰਡੋ ’ਤੇ ਦਿਨ ਭਰ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਜਿਸ ਕਾਰਨ ਕਈ ਯਾਤਰੀ ਟਿਕਟਾਂ ਖਰੀਦਣ ਸਮੇਂ ਰੇਲਗੱਡੀ ਤੋਂ ਖੁੰਝ ਜਾਂਦੇ ਹਨ। ਟਿਕਟਾਂ ਲੈਣ ਲਈ ਲੰਮਾ ਸਮਾਂ ਖੜ੍ਹੇ ਰਹੇ ਯਾਤਰੀ ਵਿਵੇਕ ਸੋਹੀ, ਜੋਗਿੰਦਰ ਸਿੰਘ, ਵਿਨੀਤ ਮਹਾਜਨ, ਗਗਨਦੀਪ ਸਿੰਘ ਤੇ ਹੋਰਾਂ ਨੇ ਕਿਹਾ ਕਿ ਇੱਥੋਂ ਟਿਕਟ ਮਿਲਣਾ ਕਿਸੇ ਲੜਾਈ ਜਿੱਤਣ ਤੋਂ ਘੱਟ ਨਹੀਂ ਹੈ। ਟਿਕਟ ਲੈਣ ਲਈ ਲੋਕਾਂ ਨੂੰ ਕਾਫੀ ਧੱਕਾ-ਮੁੱਕੀ ਝੱਲਣੀ ਪੈਂਦੀ ਹੈ। ਇੱਥੇ ਟਿਕਟ ਕਾਊਂਟਰਾਂ ਦੀ ਗਿਣਤੀ ਵਧਣ ਦੀ ਬਜਾਏ ਇਨ੍ਹਾਂ ਦੀ ਗਿਣਤੀ ਹੋਰ ਘਟਾ ਦਿੱਤੀ ਗਈ ਹੈ, ਜਿਸ ਕਾਰਨ ਇਹ ਸਮੱਸਿਆ ਹੁਣ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ।

ਇਹ ਵੀ ਪੜ੍ਹੋ :  ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 'ਚ 11 ਫੀਸਦੀ ਹੋਇਆ ਵਾਧਾ, ਪੰਜਾਬ ਦਾ ਹਾਲ ਸਭ ਤੋਂ ਮਾੜਾ

ਟਿਕਟ ਦੇਣ ਵਾਲੇ ਕਰਮਚਾਰੀਆਂ ਦਾ ਵਿਵਹਾਰ ਨਹੀਂ ਹੈ ਠੀਕ

ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇੱਥੇ ਟਿਕਟਾਂ ਦੇਣ ਵਾਲੇ ਰੇਲਵੇ ਮੁਲਾਜ਼ਮਾਂ ਦਾ ਵਿਵਹਾਰਾ ਵੀ ਚੰਗਾ ਨਹੀਂ ਹੈ। ਕਈ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਕਈ ਵਾਰ ਇਹ ਮੁਲਾਜ਼ਮ ਟਿਕਟ ਕੱਟਣ ਤੋਂ ਬਾਅਦ ਖੁੱਲ੍ਹੇ ਪੈਸੇ ਨਾ ਹੋਣ ਦੇ ਬਹਾਨੇ ਤਿੰਨ-ਚਾਰ ਰੁਪਏ ਵਾਪਸ ਨਹੀਂ ਕਰਦੇ। ਜੇਕਰ ਕੋਈ ਯਾਤਰੀ ਇਸ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਹ ਕਰਮਚਾਰੀ ਟਿਕਟ ਵਾਪਸ ਲੈ ਕੇ ਉਸ ਨੂੰ ਖੁੱਲ੍ਹੇ ਪੈਸੇ ਲਿਆਉਣ ਲਈ ਕਹਿੰਦੇ ਹਨ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਸਟੇਸ਼ਨ ਪ੍ਰਸ਼ਾਸਨ ਇਸ ਸਮੱਸਿਆ ਦੇ ਹੱਲ ਲਈ ਕੋਈ ਢੁੱਕਵਾਂ ਕਦਮ ਚੁੱਕੇ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News