ਤੇਜ਼ ਰਫ਼ਤਾਰ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ, ਕਿਸਾਨ ਦੀ ਮੌਤ

Saturday, Oct 07, 2023 - 02:51 PM (IST)

ਤੇਜ਼ ਰਫ਼ਤਾਰ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ, ਕਿਸਾਨ ਦੀ ਮੌਤ

ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ)- ਨਜ਼ਦੀਕੀ ਜੀ. ਟੀ. ਰੋਡ ’ਤੇ ਪਿੰਡ ਚੌਹਾਨ ਨੇੜੇ ਪੀ. ਆਰ. ਟੀ. ਸੀ. ਦੀ ਤੇਜ਼ ਰਫ਼ਤਾਰ ਬੱਸ ਦੇ ਟਰੈਕਟਰ-ਟਰਾਲੀ ਦੇ ਪਿਛਲੇ ਪਾਸਿਓਂ ਟਕਰਾਉਣ ਨਾਲ ਕਿਸਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਦਿਨ ਤੜਕੇ ਸਵੇਰੇ ਚਾਰ ਵਜੇ ਕਿਸਾਨ ਕਾਬਲ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਜਬੋਵਾਲ ਟਰੈਕਟਰ-ਟਰਾਲੀ ਝੋਨੇ ਨਾਲ ਭਰੀ ਹੋਈ, ਲੈ ਕੇ ਮੰਡੀ ਵੇਚਣ ਲਈ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾ ਰਿਹਾ ਸੀ। ਪਿਛਲੇ ਪਾਸਿਓਂ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ- ਸੁਨਿਆਰੇ ਦੀ ਕੋਠੀ ਦੇ ਬਾਹਰ ਅਣਪਛਾਤਿਆਂ ਵਲੋਂ ਫਾਇਰਿੰਗ, ਗੈਂਗਸਟਰ ਹੈਰੀ ਦੇ ਨਾਂ 'ਤੇ ਕੀਤੀ ਜਾ ਰਹੀ ਫਿਰੌਤੀ ਦੀ ਮੰਗ

ਕਿਸਾਨ ਕਾਬਲ ਸਿੰਘ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗਿਆ। ਬੱਸ ਡਰਾਈਵਰ ਨੇ ਬੱਸ ਨੂੰ ਰੋਕਣ ਦੀ ਥਾਂ ’ਤੇ ਭਜਾਉਣ ਦੀ ਕੋਸ਼ਿਸ਼ ਕਰਦਿਆਂ ਜ਼ਖ਼ਮੀ ਕਿਸਾਨ ਉਪਰੋਂ ਟਾਇਰ ਲੰਘਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਡਰਾਈਵਰ ਥੋੜ੍ਹੀ ਦੂਰ ਜਾ ਕੇ ਬੱਸ ਜੀ. ਟੀ. ਰੋਡ ’ਤੇ ਖੜ੍ਹੀ ਕਰ ਕੇ ਫ਼ਰਾਰ ਹੋ ਗਿਆ। ਪਤਾ ਲੱਗਣ ’ਤੇ ਮ੍ਰਿਤਕ ਕਾਬਲ ਸਿੰਘ ਦੇ ਵਾਰਿਸ ਪਿੰਡ ਜਬੋਵਾਲ ਅਤੇ ਆਲੇ-ਦੁਆਲੇ ਦੇ ਲੋਕ ਕਿਸਾਨ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਲਾਸ਼ ਵੇਖ ਧਾਹਾਂ ਮਾਰ-ਮਾਰ ਰੋਇਆ ਪਿਓ

ਜਾਣਕਾਰੀ ਦਿੰਦਿਆਂ ਗੁਰਭੇਜ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਦਿਲਬਾਗ ਸਿੰਘ, ਖੇੜਾ, ਟੋਨੀ ਜਬੋਵਾਲ, ਅਜੀਤ ਸਿੰਘ, ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਹਾਦਸਾ ਹੋਇਆ ਪਰ ਸਵੇਰ ਸੱਤ ਵਜੇ ਤੱਕ ਕੋਈ ਵੀ ਪੁਲਸ ਕਰਮਚਾਰੀ/ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਜੀ. ਟੀ. ਰੋਡ ਦੇ ਉਪਰ ਇਕ ਕਿਸਾਨ ਦੇ ਘਾਤਕ ਹਾਦਸੇ ਵਿਚ ਮੌਤ ਹੋਣ ’ਤੇ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ’ਤੇ ਬਹੁਤ ਸਖ਼ਤ ਅਲੋਚਨਾ ਕੀਤੀ ਗਈ। ਪੁਲਸ ਚੌਕੀ ਟਾਂਗਰਾ ਇਕ ਕਿਲੋਮੀਟਰ ਦੀ ਵਿਥ ’ਤੇ ਹੈ। ਉਨ੍ਹਾਂ ਇਹ ਕਹਿ ਕੇ ਪਲਾ ਝਾੜ ਦਿੱਤਾ ਕਿ ਇਹ ਇਲਾਕਾ ਜੰਡਿਆਲਾ ਗੁਰੂ ਥਾਣੇ ਦੀ ਹਦੂਦ ਅੰਦਰ ਪੈਂਦਾ ਹੈ। ਜੰਡਿਆਲਾ ਗੁਰੂ ਥਾਣੇ ਦੇ ਅਧਿਕਾਰੀ ਸਾਰੀ ਜ਼ਿੰਮੇਵਾਰੀ ਪੁਲਸ ਚੌਕੀ ਟਾਂਗਰਾ 'ਤੇ ਸੁਟਦੇ ਰਹੇ। 7 ਵਜੇ ਦੇ ਲਗਭਗ ਲੋਕਾਂ ਨੇ ਰੋਸ ਵਜੋਂ ਟ੍ਰੈਫ਼ਿਕ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ- ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ

ਇਸ ਤੋਂ ਬਾਅਦ ਸਾਢੇ 8 ਵਜੇ ਦੇ ਲਗਭਗ ਪੁਲਸ ਹਰਕਤ ਵਿਚ ਆਈ। ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਜੰਡਿਆਲਾ ਲਵਪ੍ਰੀਤ ਸਿੰਘ, ਥਾਣਾ ਖਿਲਚੀਆਂ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮ੍ਰਿਤਕ ਕਿਸਾਨ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਸਵੇਰ ਸਮੇਂ ਬਹੁਤੇ ਲੋਕਾਂ ਨੇ ਸਮੇਂ ਸਿਰ ਆਪਣੀਆਂ ਡਿਊਟੀਆਂ ’ਤੇ ਜਾਣਾ ਹੁੰਦਾ ਹੈ। ਫਿਰ 9 ਵਜੇ ਦੇ ਲਗਭਗ ਟ੍ਰੈਫਿਕ ਚਾਲੂ ਹੋਣ ’ਤੇ ਲੋਕਾਂ ਨੇ ਸੁਖ ਦਾ ਸਾਹ ਲਿਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News