ਨੈਸ਼ਨਲ ਹਾਈਵੇ ’ਤੇ ਤੇਜ਼ ਰਫਤਾਰ ਕਾਰ ਨੇ ਮੁਸਾਫਿਰਾਂ ਨੂੰ ਕੁਚਲਿਆ, ਇਕ ਦੀ ਮੌਤ

Saturday, Apr 04, 2026 - 06:11 PM (IST)

ਨੈਸ਼ਨਲ ਹਾਈਵੇ ’ਤੇ ਤੇਜ਼ ਰਫਤਾਰ ਕਾਰ ਨੇ ਮੁਸਾਫਿਰਾਂ ਨੂੰ ਕੁਚਲਿਆ, ਇਕ ਦੀ ਮੌਤ

ਬਟਾਲਾ (ਸਾਹਿਲ, ਯੋਗੀ)- ਨੈਸ਼ਨਲ ਹਾਈਵੇ ’ਤੇ ਅੱਜ ਇਕ ਤੇਜ਼ ਰਫਤਾਰ ਕਾਰ ਵਲੋਂ ਮੁਸਾਫਿਰਾਂ ਨੂੰ ਕੁਚਲ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਦੇ ਸਿੱਟੇ ਵਜੋਂ ਇਕ ਦੀ ਮੌਤ ਹੋ ਗਈ। ਜਦਕਿ ਐੱਸ.ਐੱਸ.ਐੱਫ ਦੇ ਮੁਲਾਜ਼ਮ ਸਮੇਤ 4 ਜਣੇ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਇਕ ਟੂਰਿਸਟ ਬੱਸ ਜੋ ਕਿ ਬੰਗਲੌਰ ਤੋਂ ਸ਼ਰਧਾਲੂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਈ ਸੀ ਅਤੇ ਬਾਅਦ ਵਿਚ ਇਹ ਬੱਸ ਅੰਮ੍ਰਿਤਸਰ ਤੋਂ ਸ਼੍ਰੀਨਗਰ ਨੂੰ ਜਾ ਰਹੀ ਸੀ ਕਿ ਅਚਾਨਕ ਇਸ ਦਾ ਟਾਇਰ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਹਰਦੋਝੰਡੇ ਵਿਖੇ ਬਣੇ ਫਲਾਈਓਵਰ ਉੱਤੇ ਅਚਾਨਕ ਪੰਕਚਰ ਹੋ ਗਿਆ, ਜਿਸ ਦੇ ਸਿੱਟੇ ਵਜੋਂ ਬੱਸ ਪੁਲ ’ਤੇ ਖੜੀ ਕਰਕੇ ਇਸ ਦਾ ਟਾਇਰ ਬਦਲੀ ਕੀਤਾ ਜਾ ਰਿਹਾ ਸੀ ।

ਇਹ ਵੀ ਪੜ੍ਹੋ- ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ

ਇਸੇ ਦੌਰਾਨ ਆਈ ਇਕ ਤੇਜ਼ ਰਫਤਾਰ ਕਾਰ ਸੜਕ ’ਤੇ ਖੜੇ ਮੁਸਾਫਿਰਾਂ ਨੂੰ ਕੁਚਲ ਕੇ ਫਰਾਰ ਹੋ ਗਈ। ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਹੋਏ ਇਸੇ ਹਾਦਸੇ ਦੌਰਾਨ ਜਿਥੇ ਇਕ ਵਿਅਕਤੀ ਤਬਰੇਜ ਖਾਨ ਪੁੱਤਰ ਨਵਾਬ ਖਾਨ ਵਾਸੀ ਬੰਗਲੌਰ ਦੀ ਮੌਤ ਹੋ ਗਈ, ਉਥੇ ਨਾਲ ਹੀ ਐੱਸ.ਐੱਸ.ਐੱਫ ਦੀ ਟੀਮ ਦੇ ਕਾਂਸਟੇਬਲ ਹਰਪ੍ਰੀਤ ਸਿੰਘ ਅਤੇ ਤਿੰਨ ਹੋਰ ਮੁਸਾਫਿਰ ਤਜਬੀਰ, ਜਾਸਿੰਨ ਤੇ ਨਿਸਾਰ ਵਾਸੀਆਨ ਬੰਗਲੌਰ ਗੰਭੀਰ ਜ਼ਖਮੀ ਹੋ ਗਏ। ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਇਤਲਾਹ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਦਹਿਲਾ ਦੇਣ ਵਾਲੀ ਵਾਰਦਾਤ, ਆਟੋ ਚਾਲਕ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News