ਤਿੱਬੜੀ ਆਰਮੀ ਕੈਂਟ ’ਚ ਨਵੇਂ ਏਅਰਪੋਰਟ ਨੇੜੇ ਲੱਗੀ ਅੱਗ

Saturday, Apr 15, 2023 - 10:49 AM (IST)

ਤਿੱਬੜੀ ਆਰਮੀ ਕੈਂਟ ’ਚ ਨਵੇਂ ਏਅਰਪੋਰਟ ਨੇੜੇ ਲੱਗੀ ਅੱਗ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਸਥਿਤ ਤਿੱਬੜੀ ਆਰਮੀ ਕੈਂਟ ’ਚ ਬਣ ਰਹੇ ਨਵੇਂ ਏਅਰਪੋਰਟ ਦੇ ਨਜ਼ਦੀਕ ਝਾੜੀਆਂ ’ਚ ਅਚਾਨਕ ਦੁਪਹਿਰ ਸਮੇਂ ਅੱਗ ਲੱਗ ਗਈ। ਅੱਗ ਤੇਜ਼ ਹੋਣ ਕਾਰਨ ਰਿਹਾਇਸ਼ੀ ਕੁਆਰਟਰਾਂ ਵੱਲ ਵਧਦੀ ਵੇਖ ਕੇ ਫੌਜ ਦੇ ਅਧਿਕਾਰੀਆਂ ਵੱਲੋਂ ਗੁਰਦਾਸਪੁਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਸਿੱਖਿਆ ਮੰਤਰੀ ਬੈਂਸ ਵੱਲੋਂ ਸਰਹੱਦੀ ਖੇਤਰਾਂ ਦੇ ਸਕੂਲਾਂ ਦਾ ਦੌਰਾ, ਕਹੀ ਵੱਡੀ ਗੱਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮਨਦੀਪ ਕੁਮਾਰ ਫਾਇਰਮੈਨ, ਮੋਹਿਤ ਕਾਲੀਆ ਫਾਇਰਮੈਨ, ਡਰਾਈਵਰ ਹੇਮੰਤ ਨਲਿਆਠ ਨੇ ਦੱਸਿਆ ਕਿ ਸਾਨੂੰ ਦੁਪਹਿਰ ਸਮੇਂ ਫਾਇਰ ਬ੍ਰਿਗੇਡ ਦੇ ਕੰਟਰੋਲ ਨੰਬਰ ’ਤੇ ਫੋਨ ਆਇਆ ਕਿ ਤਿੱਬੜੀ ਕੈਂਟ ’ਚ ਨਵੇਂ ਬਣ ਰਹੇ ਏਅਰਪੋਰਟ ਦੇ ਨਜ਼ਦੀਕ ਝਾੜੀਆਂ ’ਚ ਅੱਗ ਲੱਗ ਗਈ ਹੈ, ਜਿਸ ’ਤੇ ਅਸੀਂ ਇਕ ਗੱਡੀ ਲੈ ਕੇ ਤੁਰੰਤ ਤਿੱਬੜੀ ਕੈਂਟ ’ਚ ਪਹੁੰਚੇ ਤੇ ਕਾਬੂ ਪਾਇਆ। ਦੂਜੇ ਪਾਸੇ ਅੱਗ ਦੀ ਘਟਨਾ ਦਾ ਪਤਾ ਲੱਗਦੇ ਕਈ ਜਵਾਨ ਅਤੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ- ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵੱਲੋਂ 'ਪਰਿਵਰਤਨ' ਸਕੀਮ ਦਾ ਅਗਾਜ਼

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News