ਅਚਾਨਕ ਪਸ਼ੂਆਂ ਦੀ ਹਵੇਲੀ ''ਚ ਲੱਗੀ ਅੱਗ, ਪਸ਼ੂ ਪਾਲਕ ਦਾ ਹੋਇਆ ਲੱਖਾਂ ਦਾ ਨੁਕਸਾਨ
Monday, Jun 09, 2025 - 11:36 AM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਪਿੰਡ ਛੀਨਾ ਬੇਟ ਵਿਖੇ ਅਚਾਨਕ ਪਸ਼ੂਆਂ ਦੀ ਹਵੇਲੀ ਵਿਚ ਅੱਗ ਲੱਗਣ ਕਾਰਨ ਪਸ਼ੂ ਪਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਪੰਜਾਬ DGP ਨੇ ਅਫ਼ਸਰਾਂ ਨੂੰ ਜਾਰੀ ਕਰ 'ਤੇ ਵੱਡੇ ਹੁਕਮ, 10 ਦਿਨਾਂ ਦੇ ਅੰਦਰ-ਅੰਦਰ...
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਕ ਸਤਨਾਮ ਸਿੰਘ ਵਾਸੀ ਛੀਨਾ ਬੇਟ ਨੇ ਦੱਸਿਆ ਕਿ ਅਚਾਨਕ ਹਵੇਲੀ ਵਿੱਚ ਅੱਗ ਲੱਗ ਗਈ ਜਿਸ ਕਾਰਨ ਉਸ ਵੱਲੋਂ ਇੱਕ ਦਿਨ ਪਹਿਲਾਂ ਹੀ ਖਰੀਦੀ ਗਈ ਗਾਂ ਅਤੇ ਉਸ ਦੀ ਛੋਟੀ ਵੱਛੀ ਸੜ ਕੇ ਸਵਾਹ ਹੋ ਗਈ ਅਤੇ ਤਿੰਨ ਹੋਰ ਗਾਵਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਹਨ।
ਇਹ ਵੀ ਪੜ੍ਹੋ- 14 ਸਾਲ ਦੀ ਵਿਆਹੀ ਜ਼ਿੰਦਗੀ ਦਾ ਦੁਖਦਾਈ ਅੰਤ, ਸਹੁਰਾ ਪਰਿਵਾਰ ਦਾ ਕਾਰਾ ਜਾਣ ਹੋਵੋਗੇ ਹੈਰਾਨ
ਉਹਨਾਂ ਦੱਸਿਆ ਕਿ ਇਸ ਕਾਰਨ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8