ਰੰਗ ਲਿਆਇਆ ਵਕੀਲਾਂ ਦਾ ਸੰਘਰਸ਼, ਪੁਲਸ ਪ੍ਰਸ਼ਾਸਨ ਨੇ SHO ਨੂੰ ਕੀਤਾ ਸਸਪੈਂਡ
Wednesday, Jul 16, 2025 - 08:16 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਕੁਝ ਦਿਨਾਂ ਤੋਂ ਥਾਣਾ ਦੀਨਾਨਗਰ ਦੇ ਐੱਸਐੱਚਓ ਖਿਲਾਫ ਵਕੀਲਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਅੱਜ ਅਖੀਰ ਪੁਲਸ ਪ੍ਰਸ਼ਾਸਨ ਵੱਲੋਂ ਐੱਸਐੱਚਓ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਗੁਰਦਾਸਪੁਰ ਵਿੱਚ ਲਗਾਤਾਰ ਅਦਾਲਤੀ ਕੰਮ-ਕਾਜ ਠੱਪ ਰੱਖ ਰੱਖਣ ਮਗਰੋਂ ਅੱਜ ਸਵੇਰੇ ਜਦੋਂ ਜਿਲ੍ਹਾ ਬਾਰ ਅਸੋਸੀਏਸ਼ਨ ਗੁਰਦਾਸਪੁਰ ਵਲੋਂ ਪੰਜਾਬ ਭਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਕੰਮ-ਕਾਜ ਠੱਪ ਰੱਖਣ ਦੀ ਕਾਲ ਦੇਣ ਦਾ ਫੈਸਲਾ ਕੀਤਾ ਗਿਆ। ਵਕੀਲਾਂ ਦੇ ਸਖ਼ਤ ਤੇਵਰ ਦੇਖਦਿਆਂ ਹੋਇਆਂ ਪੁਲਸ ਪ੍ਰਸ਼ਾਸਨ ਵਲੋਂ ਸ਼ਾਮ ਹੁੰਦਿਆਂ ਐੱਸਐਚਓ ਦੀਨਾਨਗਰ ਅੰਮ੍ਰਿਤਪਾਲ ਸਿੰਘ ਦੀ ਮੁੱਅਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਉਸਨੂੰ ਦੋ ਦਿਨ ਪਹਿਲਾਂ ਹੀ ਲਾਈਨ ਹਾਜ਼ਿਰ ਕੀਤਾ ਗਿਆ ਸੀ। ਉਧਰ ਇਸ ਸਬੰਧੀ ਜਦ ਡੀਐੱਸਪੀ ਦੀਨਾਨਗਰ ਰਜਿੰਦਰ ਮਿਹਨਾਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਐੱਸਐੱਚਓ ਦੀਨਾਨਗਰ ਨੂੰ ਸਸਪੈਂਡ ਕਰਨ ਦੀ ਗੱਲ ਦੀ ਪੁਸ਼ਟੀ ਕੀਤੀ।