ਝੋਟੇ ਦੇ ਭੂਤਰਨ ਕਾਰਨ ਕਿਸਾਨ ਦੀ ਗਈ ਜਾਨ, ਇਕ ਗੰਭੀਰ ਜ਼ਖ਼ਮੀ
Sunday, Aug 20, 2023 - 12:45 PM (IST)
ਬਟਾਲਾ/ਜੈਂਤੀਪੁਰ/ਅਲੀਵਾਲ (ਸਾਹਿਲ, ਬਲਜੀਤ, ਸ਼ਰਮਾ)- ਨਜ਼ਦੀਕੀ ਪਿੰਡ ਕੋਠੇ ਵਿਖੇ ਇਕ ਝੋਟੇ ਦੇ ਭੂਤਰਨ ਨਾਲ ਇਕ ਦੀ ਮੌਤ ਹੋਣ ਅਤੇ ਦੂਜੇ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਕਿਸਾਨ ਸਤਵਿੰਦਰ ਸਿੰਘ (60) ਪੁੱਤਰ ਹਰਬੰਸ ਸਿੰਘ ਰੇਹੜੇ ’ਤੇ ਆਪਣੇ ਖ਼ੇਤਾਂ ਵਿਚ ਪੱਠੇ ਲੈਣ ਲਈ ਗਿਆ ਸੀ ਅਤੇ ਜਦੋਂ ਇਹ ਝੋਟੇ ਨੂੰ ਰੇਹੜੇ ਨਾਲੋਂ ਅਲੱਗ ਕਰਨ ਲੱਗਾ ਤਾਂ ਅਚਾਨਕ ਝੋਟਾ ਭੂਤਰ ਗਿਆ ਅਤੇ ਇਸ ’ਤੇ ਹਮਲਾ ਕਰ ਦਿੱਤਾ, ਜਿਸ ਦੇ ਚਲਦਿਆਂ ਗੰਭੀਰ ਜ਼ਖ਼ਮੀ ਹੋਣ ਕਰ ਕੇ ਇਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਲਜੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਓਧਰ, ਇਹ ਝੋਟੇ ਭੂਤਰੇ ਦੀ ਖ਼ਬਰ ਸੁਣਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਭੂਤਰੇ ਝੋਟੇ ਨੇ ਸੁਰਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕੋਠੇ ਨੂੰ ਆਪਣੀ ਲਪੇਟ ਵਿਚ ਲੈਂਦਿਆਂ, ਇਸ ’ਤੇ ਹਮਲਾ ਕਰਦੇ ਹੋਏ ਇਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਉਪਰੰਤ ਉਕਤ ਜ਼ਖ਼ਮੀ ਨੂੰ ਪਰਿਵਾਰ ਵਾਲਿਆਂ ਨੇ ਤੁਰੰਤ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਹੋਰ ਜਾਣਕਾਰੀ ਮੁਤਾਬਕ ਭੂਤਰਿਆ ਝੋਟਾ ਪਿੰਡ ਵਾਸੀਆਂ ਦੇ ਕਾਬੂ ਨਹੀਂ ਸੀ ਆ ਸਕਿਆ।
ਇਹ ਵੀ ਪੜ੍ਹੋ- ਧੁੱਸੀ ਬੰਨ੍ਹ ’ਚ ਪਏ ਪਾੜ 250 ’ਚੋਂ 160 ਫੁੱਟ ਭਰਨ ’ਚ ਹੋਈ ਕਾਮਯਾਬੀ ਹਾਸਲ: DC ਹਿਮਾਂਸ਼ੂ ਅਗਰਵਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8