ਹੱਥ ’ਚ ਕਾਪੀ-ਕਲਮ ਦੀ ਥਾਂ ਕੂੜੇ ਵਾਲਾ ਥੈਲਾ ਫੜ ਕੇ ਦੋ ਵਕਤ ਦੀ ਰੋਟੀ ਲਈ ਜੂਝ ਰਿਹਾ ਬਚਪਨ

Monday, Jan 30, 2023 - 01:49 PM (IST)

ਹੱਥ ’ਚ ਕਾਪੀ-ਕਲਮ ਦੀ ਥਾਂ ਕੂੜੇ ਵਾਲਾ ਥੈਲਾ ਫੜ ਕੇ ਦੋ ਵਕਤ ਦੀ ਰੋਟੀ ਲਈ ਜੂਝ ਰਿਹਾ ਬਚਪਨ

ਗੁਰਦਾਸਪੁਰ (ਵਿਨੋਦ)- ਦੇਸ਼ ਦੀ ਆਜ਼ਾਦੀ ਦੇ ਕਈ ਸਾਲਾਂ ਮਗਰੋਂ ਅਤੇ ਸਿੱਖਿਆ ਦਾ ਅਧਿਕਾਰ ਲਾਗੂ ਹੋਣ ਦੇ ਬਾਅਦ ਵੀ ਕੁਝ ਬੱਚਿਆਂ ਦਾ ਬਚਪਨ ਕੂੜੇ ਦੇ ਢੇਰ ’ਤੇ ਅਤੇ ਸੜਕਾਂ ’ਤੇ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਗੁਜ਼ਰ ਰਿਹਾ ਹੈ। ਅੱਜ ਵੀ ਵੇਖਿਆ ਜਾਵੇ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਅਨੇਕਾਂ ਯੋਜਨਾਵਾਂ ਦਾ ਇਨ੍ਹਾਂ ਵਿਸ਼ੇਸ਼ ਤਬਕੇ ਦੇ ਬੱਚਿਆਂ ਲਈ ਕੋਈ ਫ਼ਾਇਦਾ ਨਹੀਂ, ਜੋ ਦੋ ਵਕਤ ਦੀ ਰੋਟੀ ਲਈ ਕੂੜੇ ਦੇ ਢੇਰ ਨੂੰ ਫ਼ਰੋਲ ਰਹੇ ਹਨ ਅਤੇ ਸੜਕਾਂ ’ਤੇ ਮਦਾਰੀ ਕਰ ਕੇ ਆਪਣੇ ਪਾਪੀ ਪੇਟ ਦੀ ਖ਼ਾਤਰ ਲੋਕਾਂ ਦਾ ਮਨੋਰੰਜਨ ਕਰਕੇ ਪੈਸੇ ਕਮਾ ਰਹੇ ਹਨ।

ਜੇਕਰ ਵੇਖਿਆ ਜਾਵੇ ਤਾਂ ਸਰਕਾਰ ਨੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ। ਗਰੀਬਾਂ ਨੂੰ ਸਸਤੀ ਦਰ ’ਤੇ ਖਾਧ ਪਦਾਰਥ ਉਪਲੱਬਧ ਕਰਵਾਉਣ ਨੂੰ ਲੈ ਕੇ ਖਾਦ ਸੁਰੱਖਿਆ ਅਧਿਨਿਯਮ ਨੂੰ ਅਮਲੀਜਾਮਾ ਪਹਿਨਾਇਆ ਹੈ। ਇਨ੍ਹਾਂ ਹੀ ਨਹੀਂ, ਗਰੀਬਾਂ ਦੇ ਕਲਿਆਣ ਅਤੇ ਸਹਾਇਤਾ ਲਈ ਕਈ ਯੋਜਨਾਵਾਂ ਚਲਾਈਆਂ ਪਰ ਉਸ ਦੇ ਬਾਵਜੂਦ ਇਸ ਵਿਸ਼ੇਸ਼ ਗਰੀਬ ਤਬਕੇ ਦੀ ਗਰੀਬੀ ਹੁਣ ਤੱਕ ਦੂਰ ਨਹੀਂ ਹੋ ਸਕੀ। ਕੂੜੇ ਦੇ ਢੇਰ ’ਤੇ ਜ਼ਿੰਦਗੀ ਨਾਲ ਜੂਝਦੇ ਅਤੇ ਬੀਮਾਰੀਆਂ ਦੀ ਖੁੱਲ੍ਹੀ ਚੁਣੌਤੀ ਕਬੂਲਦੇ ਕੁਝ ਕੂੜਾ ਚੁਗਣ ਵਾਲਿਆਂ ਦੀ ਜਮਾਤ ਅੱਜ ਆਪਣੇ ਵਜੂਦ ਦੀ ਲੜਾਈ ਲੜ ਰਹੀ ਹੈ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼

ਪਾਪੀ ਪੇਟ ਦੀ ਖਾਤਰ ਕੁਝ ਬੱਚੇ ਕਰਦੇ ਹਨ ਖਤਰਨਾਕ ਸਟੰਟ

ਜੇਕਰ ਵੇਖਿਆ ਜਾਵੇ ਤਾਂ ਇਸ ਵਿਸ਼ੇਸ ਤਬਕੇ ਦੇ ਲੋਕਾਂ ’ਚ ਜ਼ਿਆਦਾਤਰ ਬੱਚੇ ਸੜਕਾਂ ਕਿਨਾਰੇ ਜਾਂ ਬਾਜ਼ਾਰ ਦੇ ਮੁੱਖ ਚੌਕਾਂ ’ਚ ਲੋਕਾਂ ਦਾ ਮਨੋਰੰਜਨ ਕਰਦੇ ਆਮ ਵੇਖੇ ਜਾਂਦੇ ਹਨ। ਇਸ ਦੌਰਾਨ ਬੱਚੇ ਦੋਵਾਂ ਸਾਈਡਾਂ ’ਤੇ ਰੱਸੀ ਬੰਨ੍ਹ ਕੇ ਉਸ ਉਪਰ ਲੰਘਦੇ ਹਨ। ਜਾਂ ਫਿਰ ਉਸ ਰੱਸੀ ਦੇ ਉੱਪਰ ਇਕ ਲੋਹੇ ਦਾ ਗੋਲ ਉਕਾਰ ਦਾ ਗੋਲ ਚੱਕਰ ਰੱਖ ਕੇ ਵੀ ਖ਼ਤਰਨਾਕ ਸਟੰਟ ਕਰਦੇ ਵੇਖੇ ਜਾਂਦੇ ਆਮ ਦਿਖਾਈ ਦਿੰਦੇ ਹਨ। ਇਸ ਦੇ ਬਾਅਦ ਲੋਕਾਂ ਵੱਲੋਂ ਕੁਝ ਦਿੱਤਾ ਜਾਂਦਾ ਹੈ, ਉਸ ’ਚ ਇਨ੍ਹਾਂ ਬੱਚਿਆਂ ਨੂੰ ਸਬਰ ਕਰਨਾ ਪੈਂਦਾ ਹੈ।

PunjabKesari

ਹੱਥ ’ਚ ਕਾਪੀ-ਕਲਮ ਦੀ ਥਾਂ ਕੂੜੇ ਵਾਲਾ ਥੈਲਾ

ਹੱਥ ’ਚ ਕਾਪੀ- ਕਲਮ ਦੀ ਥਾਂ ਕੂੜੇ ਦੇ ਢੇਰ ’ਚ ਭਵਿੱਖ ਲੱਭਦੇ ਬੱਚੇ ਸਿੱਖਿਆ ਤੋਂ ਦੂਰ ਹੋ ਰਹੇ ਹਨ। ਜੇਕਰ ਇਨ੍ਹਾਂ ਬੱਚਿਆਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਪੜ੍ਹ-ਲਿਖ ਕੇ ਨੌਕਰੀ ਪ੍ਰਾਪਤ ਕਰਨ ਪਰ ਗਰੀਬ ਮਾਤਾ-ਪਿਤਾ ਨੂੰ ਵੇਖ ਕੇ ਉਨ੍ਹਾਂ ਦੇ ਸੁਫ਼ਨੇ ਟੁੱਟ ਜਾਂਦੇ ਹਨ। ਪਲਾਸਟਿਕ ਚੁਗ ਕੇ ਜਾਂ ਫਿਰ ਸ਼ਹਿਰ ਦੇ ਵੱਖ-ਵੱਖ ਹੋਟਲ ਅਤੇ ਚਾਹ ਨਾਸ਼ਤੇ ਦੀ ਦੁਕਾਨ ’ਤੇ ਮਜ਼ਦੂਰੀ ਕਰ ਕੇ ਪਰਿਵਾਰ ਨੂੰ ਦੋ ਡੰਗ ਦੀ ਰੋਟੀ ਮੁਹੱਈਆਂ ਕਰਵਾਉਣ ਵਾਲੇ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ ਪਰ ਅਜਿਹਾ ਸਰਕਾਰੀ ਕਾਗਜ਼ਾਂ ’ਤੇ ਹੀ ਦਿੱਸਦਾ ਹੈ। 

ਇਹ ਵੀ ਪੜ੍ਹੋ- ਪੰਜ ਸਾਲਾਂ ’ਚ ਵਿਜੀਲੈਂਸ ਕੋਲ ਪਹੁੰਚੀਆਂ ਚਾਰ ਲੱਖ ਸ਼ਿਕਾਇਤਾਂ, ਅਧਿਕਾਰੀਆਂ ਦੀਆਂ ਫ਼ਾਈਲਾਂ ਬਣਨੀਆਂ ਸ਼ੁਰੂ

ਬਾਲ ਮਜ਼ਦੂਰੀ ਕਾਨੂੰਨੀ ਜੁਰਮ ਪਰ ਲੋਕ ਅਜੇ ਵੀ ਲੈਂਦੇ ਬੱਚਿਆਂ ਤੋਂ ਕੰਮ

ਭਾਵੇਂ ਬਾਲ ਮਜ਼ਦੂਰਾਂ ਤੋਂ ਕੰਮ ਲੈਣਾ ਕਾਨੂੰਨੀ ਜੁਰਮ ਹੈ। ਬਾਲ ਮਜ਼ਦੂਰਾਂ ਤੋਂ ਕੰਮ ਲੈਣ ਵਾਲਿਆਂ ਖ਼ਿਲਾਫ਼ ਬਾਲ ਮਜ਼ਦੂਰੀ ਰੋਕੂ ਅਤੇ ਹੋਰ ਸਖ਼ਤ ਕਾਰਵਾਈ ਦਾ ਪ੍ਰਬੰਧ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਜਾਂ ਪਿੰਡਾਂ ਦੇ ਸਾਰੇ ਦੁਕਾਨਦਾਰ ਬੱਚਿਆਂ ਤੋਂ ਕੰਮ ਲੈਂਦੇ ਆਮ ਵੇਖੇ ਜਾਂਦੇ ਹਨ। ਪ੍ਰਸ਼ਾਸਨ ਵੱਲੋਂ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਠੀਕ ਢੰਗ ਨਾਲ ਪਹਿਲ ਨਾ ਕਰਨ ਕਰ ਕੇ ਬੱਚੇ ਹੋਟਲਾਂ ਅਤੇ ਢਾਬਿਆ ’ਤੇ ਮਜ਼ਦੂਰੀ ਲਈ ਪਹੁੰਚ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News