ਸਰਹੱਦੀ ਖੇਤਰ ਬਮਿਆਲ ਵਿਖੇ ਇਕ ਕਾਰ ਦਰੱਖਤ ਨਾਲ ਟਕਰਾਈ, ਤਿੰਨ ਜ਼ਖ਼ਮੀ

Sunday, Oct 06, 2024 - 05:28 PM (IST)

ਸਰਹੱਦੀ ਖੇਤਰ ਬਮਿਆਲ ਵਿਖੇ ਇਕ ਕਾਰ ਦਰੱਖਤ ਨਾਲ ਟਕਰਾਈ, ਤਿੰਨ ਜ਼ਖ਼ਮੀ

ਬਮਿਆਲ/ਦੀਨਾਨਗਰ (ਗੋਰਾਇਆ)-ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਅਧੀਨ ਆਉਂਦੇ ਪਿੰਡ ਛੰਨੀ ਵਿਖੇ ਅੱਜ ਸਵੇਰੇ ਇੱਕ ਪਰਿਵਾਰ ਜੋ ਕਿ ਇਲੈਕਸ਼ਨ ਡਿਊਟੀ ਸਬੰਧੀ ਬਮਿਆਲ ਤੋਂ ਘਰ ਵਾਪਸ ਆ ਰਿਹਾ ਸੀ, ਉਹਨਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਦੇ ਕਿਨਾਰੇ ਇੱਕ ਸਫੇਦੇ ਦੇ ਦਰੱਖਤ  ਨਾਲ ਟਕਰਾ ਜਾਣ ਕਾਰਨ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । 

ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ

ਜ਼ਖ਼ਮੀਆਂ 'ਚ ਬਿਆਸ ਦੇਵ ਅਤੇ ਉਨ੍ਹਾਂ ਦੀ ਨੂੰਹ ਅੰਜਨਾ ਕੁਮਾਰੀ ਤੇ ਦੋ ਸਾਲ ਦਾ ਬੱਚਾ ਜੋ ਕਿ ਕਾਰ 'ਚ ਸਵਾਰ ਸਨ। ਹਾਦਸਾ ਹੋਣ ਉਪਰੰਤ  ਪਿੰਡ ਦੇ ਲੋਕਾਂ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਇਹਨਾਂ ਨੂੰ ਆਪਣੇ ਨਿੱਜੀ ਵਾਹਨਾਂ ਦੇ ਰਾਹੀਂ ਪਠਾਨਕੋਟ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ। ਪ੍ਰਾਪਤ ਜਾਣਕਾਰੀ ਅਚਾਨਕ ਕਾਰ ਦਾ ਸੰਤੁਲਨ ਵਿਗੜਿਆ ਅਤੇ ਕਾਰ ਦੀ ਟੱਕਰ ਇੱਕ ਸਫੇਦੇ ਦੇ ਦਰੱਖਤ ਨਾਲ ਹੋਈ । ਇਸ ਮੌਕੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News