ਜ਼ਮੀਨ ’ਚ ਬੀਜੀ ਬਾਸਮਤੀ ਦੀ ਫ਼ਸਲ ਵੱਢ ਕੇ ਲੈ ਜਾਣ ਦੇ ਦੋਸ਼ ਹੇਠ 9 ਨਾਮਜ਼ਦ
Friday, Nov 18, 2022 - 08:29 AM (IST)

ਤਰਨਤਾਰਨ (ਜ.ਬ)- ਥਾਣਾ ਵਲਟੋਹਾ ਪੁਲਸ ਨੇ ਖੇਤਾਂ ’ਚ ਬੀਜੀ ਬਾਸਮਤੀ ਦੀ ਫ਼ਸਲ ਧੱਕੇ ਨਾਲ ਵੱਢ ਕੇ ਲੈ ਜਾਣ ਦੇ ਦੋਸ਼ ਹੇਠ 9 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਬਲਦੇਵ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਸਕੱਤਰਾਂ ਨੇ ਦੱਸਿਆ ਕਿ ਉਸ ਨੇ 2 ਮਹੀਨੇ ਪਹਿਲਾਂ 8 ਕਨਾਲ ਜ਼ਮੀਨ ਅਸ਼ੋਕ ਕੁਮਾਰ ਪਾਸੋਂ ਖ਼ਰੀਦੀ ਸੀ। ਉਸ ਨੇ ਜ਼ਮੀਨ ’ਚ ਬੀਜੀ 1121 ਬਾਸਮਤੀ ਦੀ ਫ਼ਸਲ ਬੀਜੀ ਹੋਈ ਹੈ। 11 ਨਵੰਬਰ ਨੂੰ ਜਦ ਉਹ ਆਪਣੇ ਖ਼ੇਤ ’ਚ ਗਿਆ ਤਾਂ ਵੇਖਿਆ ਕਿ ਕਾਲਾ ਸਿੰਘ, ਮਨਜੀਤ ਸਿੰਘ ਉਰਫ਼ ਗੱਬਰ, ਬੁੱਧ ਸਿੰਘ ਉਰਫ਼ ਰਾਣਾ, ਸੁਖਬੀਰ ਸਿੰਘ, ਮਾਨ ਸਿੰਘ, ਘੁੱਲਾ ਸਿੰਘ ਅਤੇ 3 ਅਣਪਛਾਤੇ ਵਿਅਕਤੀ ਉਸ ਦੀ ਜ਼ਮੀਨ ’ਚ ਬੀਜੀ ਬਾਸਮਤੀ ਦੀ ਫ਼ਸਲ ਵੱਢ ਰਹੇ ਸਨ। ਜਦ ਉਸ ਨੇ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੀ ਬਾਸਮਤੀ ਦੀ ਫ਼ਸਲ ਵੱਢ ਕੇ ਲੈ ਗਏ।
ਇਹ ਵੀ ਪੜ੍ਹੋ- ਪੱਟੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਹੱਲ: ਲਾਲਜੀਤ ਸਿੰਘ ਭੁੱਲਰ
ਇਸ ਸਬੰਧੀ ਏ.ਐੱਸ.ਆਈ. ਗੁਰਵੇਲ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਕਾਲਾ ਸਿੰਘ ਪੁੱਤਰ ਬਘੇਲ ਸਿੰਘ, ਮਨਜੀਤ ਸਿੰਘ ਉਰਫ਼ ਗੱਬਰ ਪੁੱਤਰ ਕਾਲਾ ਸਿੰਘ, ਬੁੱਧ ਸਿੰਘ ਉਰਫ਼ ਰਾਣਾ ਪੁੱਤਰ ਕਾਲਾ ਸਿੰਘ, ਸੁਖਬੀਰ ਸਿੰਘ ਪੁੱਤਰ ਕਾਲਾ ਸਿੰਘ ਵਾਸੀਆਨ ਸਕੱਤਰਾਂ, ਮਾਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਕਾਲੀਆ, ਘੁੱਲਾ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਮਨਾਵਾਂ ਅਤੇ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।