ਘਰ ''ਚੋਂ 88 ਹਜ਼ਾਰ ਦੀ ਨਕਦੀ ਅਤੇ ਗਹਿਣੇ ਚੋਰੀ

Sunday, Aug 18, 2019 - 06:46 PM (IST)

ਘਰ ''ਚੋਂ 88 ਹਜ਼ਾਰ ਦੀ ਨਕਦੀ ਅਤੇ ਗਹਿਣੇ ਚੋਰੀ

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)-ਨਜ਼ਦੀਕੀ ਪਿੰਡ ਨਵਾਂ ਸਾਲਾ 'ਚ ਅਣਪਛਾਤੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਉਥੋਂ 88 ਹਜ਼ਾਰ ਰੁਪਏ ਨਕਦੀ ਸਮੇਤ ਗਹਿਣੇ ਚੋਰੀ ਕਰ ਲਏ। ਪੁਰਾਣਾਸ਼ਾਲਾ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਸੁਖਦੇਵ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪੁਰਾਣਾਸ਼ਾਲਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰ ਦੇ ਭੋਗ 'ਤੇ ਗੁਰਦੁਆਰਾ ਬੀਬੀ ਸੁੰਦਰੀ ਗਿਆ ਹੋਇਆ ਸੀ। ਜਦ ਸਵੇਰੇ ਲਗਭਗ 10.30 ਵਜੇ ਘਰ ਵਾਪਸ ਆਇਆ ਤਾਂ ਗੇਟ ਦਾ ਤਾਲਾ ਖੋਲ੍ਹ ਕੇ ਘਰ ਵਿਚ ਪ੍ਰਵੇਸ਼ ਕੀਤਾ ਤਾਂ ਵੇਖਿਆ ਕਿ ਘਰ ਦੇ ਪਿੱਛੇ ਦੀ ਖਿੜਕੀ ਤੋੜ ਕੇ ਕੋਈ ਘਰ ਵਿਚ ਦਾਖ਼ਲ ਹੋ ਕੇ ਕਮਰੇ ਵਿਚ ਪਈ ਅਲਮਾਰੀ ਨੂੰ ਤੋੜ ਕੇ ਉਸ 'ਚੋਂ 88 ਹਜ਼ਾਰ ਰੁਪਏ ਨਕਦ ਸਮੇਤ ਇਕ ਸੋਨੇ ਦਾ ਕੜਾ, ਸੋਨੇ ਦੀ ਚੇਨ, 2 ਅੰਗੂਠੀਆਂ ਚੋਰੀ ਕਰ ਕੇ ਲਿਜਾ ਚੁੱਕਾ ਸੀ।


author

Karan Kumar

Content Editor

Related News