ਇਨਵੈਸਟਮੈਂਟ ਦਾ ਲਾਲਚ ਦੇ ਕੇ 5,900,000 ਲੱਖ ਰੁਪਏ ਦੀ ਮਾਰੀ ਠੱਗੀ
Sunday, May 17, 2026 - 05:04 PM (IST)
ਤਰਨਤਾਰਨ(ਰਮਨ - ਟ੍ਰੇਡਿੰਗ ਦੌਰਾਨ ਪੈਸਿਆਂ ਦੀ ਇਨਵੈਸਟਮੈਂਟ (ਨਿਵੇਸ਼) ਕਰਨ ਵਾਲੇ ਵਿਅਕਤੀ ਨਾਲ ਆਨਲਾਈਨ 59 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਾਜ਼ੀਕੋਟ ਰੋਡ (ਨੇੜੇ ਹਰਗੋਬਿੰਦ ਪਬਲਿਕ ਸਕੂਲ, ਤਰਨਤਾਰਨ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 20 ਫਰਵਰੀ ਦੀ ਸ਼ਾਮ ਕਰੀਬ 7 ਵਜੇ ਜਦੋਂ ਉਹ ਫੇਸਬੁੱਕ ਚਲਾ ਰਿਹਾ ਸੀ, ਤਾਂ ਉਸ ਨੂੰ ਪੈਸਿਆਂ ਦੀ ਇਨਵੈਸਟਮੈਂਟ ਕਰਨ ਲਈ ਇਕ ਟ੍ਰੇਡਿੰਗ ਲਿੰਕ ਨਜ਼ਰ ਆਇਆ। ਉਸ ਵੱਲੋਂ ਲਿੰਕ ਖੋਲ੍ਹਣ ਦੌਰਾਨ ਮੰਗੀ ਗਈ ਜਾਣਕਾਰੀ ਭਰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੀ ਰਜਿਸਟ੍ਰੇਸ਼ਨ ਹੋ ਗਈ। ਰਜਿਸਟ੍ਰੇਸ਼ਨ ਤੋਂ ਬਾਅਦ ਸਬੰਧਤ ਵਿਅਕਤੀਆਂ ਵੱਲੋਂ ਉਸ ਨੂੰ ਇਕ ਵਟਸਐਪ ਗਰੁੱਪ ਵਿਚ ਐੱਡ ਕਰ ਲਿਆ ਗਿਆ, ਜਿਸ ਵਿਚ ਟ੍ਰੇਡਿੰਗ ਦੌਰਾਨ ਆਉਣ ਵਾਲੇ ਮੋਟੇ ਮੁਨਾਫ਼ੇ ਦੀਆਂ ਜਾਣਕਾਰੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਹੌਲੀ-ਹੌਲੀ ਸਬੰਧਤ ਵਿਅਕਤੀਆਂ ਨੇ ਗੁਰਿੰਦਰ ਸਿੰਘ ਨੂੰ ਆਪਣੇ ਜਾਲ ਵਿਚ ਫਸਾਉਂਦੇ ਹੋਏ ਵੱਡੇ-ਵੱਡੇ ਮੁਨਾਫ਼ੇ ਹੋਣ ਸਬੰਧੀ ਲਾਲਚ ਦਿੱਤੇ। ਠੱਗਾਂ ਦੇ ਝਾਂਸੇ ਵਿੱਚ ਆ ਕੇ ਗੁਰਿੰਦਰ ਸਿੰਘ ਨੇ 9 ਮਾਰਚ ਤੋਂ 30 ਅਪ੍ਰੈਲ ਤੱਕ ਆਪਣੇ ਬੈਂਕ ਖਾਤੇ ਵਿਚੋਂ 59 ਲੱਖ 10 ਹਜ਼ਾਰ 369 ਰੁਪਏ ਦੀ ਰਾਸ਼ੀ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ ਸਬੰਧਤ ਠੱਗਾਂ ਦੇ ਖਾਤਿਆਂ ਵਿਚ ਪਾ ਦਿੱਤੀ। ਜਦੋਂ ਉਸ ਨੇ ਆਪਣੇ ਮੁਨਾਫ਼ੇ ਦੇ ਪੈਸੇ ਕਢਵਾਉਣ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਤਾਂ ਸਬੰਧਤ ਠੱਗਾਂ ਨੇ ਗੁਰਿੰਦਰ ਸਿੰਘ ਨੂੰ ਗਰੁੱਪ ਵਿਚੋਂ ਰਿਮੂਵ (ਬਾਹਰ) ਕਰ ਦਿੱਤਾ ਅਤੇ ਸੰਪਰਕ ਤੋੜ ਲਿਆ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਥਾਣਾ ਸਾਈਬਰ ਸੈੱਲ ਦੀ ਮੁਖੀ ਇੰਸਪੈਕਟਰ ਹਰਵਿੰਦਰ ਕੌਰ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਸਬੰਧਤ ਮੁਲਜ਼ਮਾਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਵਾ ਦਿੱਤਾ ਗਿਆ ਹੈ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਜੁਗਾੜੂ ਵਾਹਨ ਤਿਆਰ ਕਰਨ ਵਾਲਿਆਂ ਤੇ ਚਲਾਉਣ ਵਾਲਿਆਂ ਦੀ ਵੀ ਖੈਰ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
