ਟੈਕਸ ਚੋਰੀ ਦੇ ਮਾਮਲੇ ’ਚ 4 ਪ੍ਰਾਈਵੇਟ ਬੱਸਾਂ ਸਮੇਤ 5 ਵਾਹਨ ਘੇਰੇ, ਵਸੂਲਿਆ 2.9 ਲੱਖ ਜੁਰਮਾਨਾ

Saturday, Nov 11, 2023 - 04:46 PM (IST)

ਟੈਕਸ ਚੋਰੀ ਦੇ ਮਾਮਲੇ ’ਚ 4 ਪ੍ਰਾਈਵੇਟ ਬੱਸਾਂ ਸਮੇਤ 5 ਵਾਹਨ ਘੇਰੇ,  ਵਸੂਲਿਆ  2.9 ਲੱਖ ਜੁਰਮਾਨਾ

ਅੰਮ੍ਰਿਤਸਰ (ਇੰਦਰਜੀਤ)- ਆਬਕਾਰੀ ਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਮੰਡੀ ਗੋਬਿੰਦਗੜ੍ਹ ਨੂੰ ਜਾ ਰਹੇ ਲੋਹੇ ਦੇ ਸਕਰੈਪ ਵਾਲੇ ਟਰੱਕ ਨੂੰ 90 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੀਆਂ ਹਦਾਇਤਾਂ ’ਤੇ ਲਗਾਤਾਰ ਟੈਕਸ ਮਾਫੀਆ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਗੋਬਿੰਦਗੜ੍ਹ ਨੂੰ ਜਾਣ ਵਾਲਾ ਲੋਹੇ ਦਾ ਸਕਰੈਪ ਵਾਲਾ ਟਰੱਕ ਅੰਮ੍ਰਿਤਸਰ ਤੋਂ ਜਾ ਰਿਹਾ ਸੀ, ਇੱਥੇ ਆਉਣ ਤੋਂ ਬਾਅਦ ਇਹ ਟਰੱਕ ਛੋਟੀਆਂ ਰਸਤਿਆਂ ਤੋਂ ਲੰਘ ਕੇ ਮੰਡੀ ਗੋਬਿੰਦਗੜ੍ਹ ਨੂੰ ਜਾਵੇਗਾ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ       

ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੀਆਂ ਹਦਾਇਤਾਂ ’ਤੇ ਕਾਰਵਾਈ ਲਈ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਇੰਸਪੈਕਟਰ ਦਿਨੇਸ਼ ਕੁਮਾਰ, ਸੁਰੱਖਿਆ ਇੰਚਾਰਜ ਰਾਕੇਸ਼ ਕੁਮਾਰ, ਬਲਵੰਤ ਸਿੰਘ ਅਤੇ ਅਮਰੀਕ ਸਿੰਘ ਸ਼ਾਮਲ ਸਨ, ਜਿਸ ਦੌਰਾਨ ਲੋਹੇ ਦੀ ਸਕਰੈਪ ਦੇ ਟਰੱਕ ਨੂੰ ਰੋਕਿਆ ਗਿਆ ਤਾ ਉਸ ਵਿਚ ਟੈਕਸ ਚੋਰੀ ਦਾ ਸ਼ੱਕ ਜਤਾਇਆ ਗਿਆ। ਮੋਬਾਇਲ ਵਿੰਗ ਦੇ ਅਧਿਕਾਰੀ ਪੰਡਿਤ ਰਮਨ ਕੁਮਾਰ ਸ਼ਰਮਾ ਵੱਲੋਂ ਬਾਰੀਕੀ ਨਾਲ ਚੈਕਿੰਗ ਕਰਨ ’ਤੇ ਇਹ ਟੈਕਸ ਚੋਰੀ ਦਾ ਮਾਮਲਾ ਪਾਇਆ ਗਿਆ ਅਤੇ 90 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।

ਦੂਜੇ ਪੜਾਅ ਦੀ ਕਾਰਵਾਈ ਦੌਰਾਨ ਜਿਵੇਂ ਹੀ ਈ. ਟੀ. ਓ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਟੀਮ ਨੂੰ ਪ੍ਰਾਈਵੇਟ ਬੱਸਾਂ ਦੇ ਆਉਣ ਦੀ ਸੂਚਨਾ ਮਿਲੀ ਤਾਂ ਟੀਮ ਨੇ ਤੁਰੰਤ ਘੇਰਾਬੰਦੀ ਕਰ ਲਈ ਅਤੇ ਇੱਕ ਪ੍ਰਾਈਵੇਟ ਬੱਸ ਨੂੰ ਰੋਕ ਕੇ ਬੱਸ ਵਿੱਚ ਮੌਜੂਦ ਸਾਮਾਨ ਦੇ ਕਾਗਜ਼ਾਤ ਮੰਗੇ ਪਰ ਜਦੋਂ ਡਰਾਈਵਰ ਢੁਕਵੇਂ ਦਸਤਾਵੇਜ਼ ਪੇਸ਼ ਨਾ ਕਰ ਸਕਿਆ ਤਾਂ ਬੱਸ ਨੂੰ ਕਬਜ਼ੇ ਵਿਚ ਕਰ ਲਿਆ ਗਿਆ।

ਇਹ ਵੀ ਪੜ੍ਹੋ- ਦੀਵਾਲੀ ਮੌਕੇ CM ਮਾਨ ਨੂੰ ਮਿਲੇ ਮੰਤਰੀ ਧਾਲੀਵਾਲ, ਪੰਜਾਬ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਇਸ ਦੌਰਾਨ ਸੂਚਨਾ ਮਿਲੀ ਕਿ ਅੱਧੀ ਦਰਜਨ ਦੇ ਕਰੀਬ ਬੱਸ ਤੋਂ ਪਿੱਛੇ ਆ ਰਹੀ ਹੈ, ਜਿਸ ਵਿਚ ਲੱਦੇ ਹੋਏ ਮਾਲ ’ਤੇ ਟੈਕਸ ਦੀ ਚੋਰੀ ਕੀਤੀ ਗਈ ਸੀ। ਕਾਰਵਾਈ ਦੌਰਾਨ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਚਾਰ ਪ੍ਰਾਈਵੇਟ ਬੱਸਾਂ ਨੂੰ ਇੱਕ-ਇਕ ਕਰ ਕੇ ਘੇਰ ਲਿਆ। ਮੋਬਾਇਲ ਵਿੰਗ ਦੀ ਟੀਮ ਨੇ ਇਸ ਵਿੱਚ ਰੱਖੇ ਸਾਮਾਨ ਦੀ ਜਾਂਚ ਕੀਤੀ ਤਾਂ ਉੱਥੇ ਕਈ ਤਰ੍ਹਾਂ ਦਾ ਸਾਮਾਨ ਮਿਲਿਆ, ਜਿਸ ਵਿਚ ਇਲੈਕਟ੍ਰਿਕ, ਇਲੈਕਟ੍ਰਾਨਿਕ ਪਾਰਟਸ ਅਤੇ ਮੋਬਾਈਲ ਫੋਨ ਦੇ ਸਮਾਨ ਅਤੇ ਪੁਰਜ਼ੇ ਸ਼ਾਮਲ ਸਨ।

ਇਹ ਵੀ ਪੜ੍ਹੋ-  ਦੀਨਾਨਗਰ ਵਿਖੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਨੂੰ ਕਾਲ ਨੇ ਪਾਇਆ ਘੇਰਾ, ਪਰਿਵਾਰ 'ਚ ਵਿਛੇ ਸੱਥਰ

ਗੁਪਤ ਡਿੱਗੀਆਂ ’ਚ ਰੱਖਿਆ ਹੋਇਆ ਸੀ ਸਾਮਾਨ 

 ਇਸ ਦੌਰਾਨ ਜਦੋਂ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਟੀਮ ਨੇ ਬੱਸਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਹੇਠਲੇ ਹਿੱਸੇ ਵਿਚ ਗੁਪਤ ਡੱਬੇ ਮਿਲੇ, ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ਵਿੱਚ ਸਾਮਾਨ ਸਟੋਰ ਕਰਨ ਦੀ ਸਮਰੱਥਾ ਇੰਨੀ ਜ਼ਿਆਦਾ ਹੈ ਕਿ ਇਕ ਟਰੱਕ ਦਾ ਅੱਧਾ ਮਾਲ ਲੋਡ ਕੀਤਾ ਜਾ ਸਕਦਾ ਹੈ।ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਪ੍ਰਾਈਵੇਟ ਬੱਸਾਂ ’ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਗੁਪਤਾ ਨੇ ਦੱਸਿਆ ਕਿ ਕਰੀਬ 2.9 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News