PTM ਤੋਂ ਬਿਨਾਂ OTP ਦੇ ਠੱਗਾਂ ਨੇ ਉਡਾਏ 42,950 ਰੁਪਏ
Tuesday, Apr 02, 2024 - 12:58 PM (IST)
ਬਟਾਲਾ (ਸਾਹਿਲ, ਯੋਗੀ) : ਕਿਸੇ ਲਿੰਕ ’ਤੇ ਗਏ ਬਿਨਾਂ ਅਤੇ ਓ. ਟੀ. ਪੀ. ਬਿਨਾਂ ਕਾਦੀਆਂ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਪੋਤਰੇ ਅਤੇ ਨੂੰਹ ਦੇ ਪੇ. ਟੀ. ਐੱਮ. ਖਾਤੇ ਤੋਂ 42,950 ਰੁਪਏ ਕੱਢ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਫਤਖ਼ਾਰ ਅਹਿਮਦ ਵਾਸੀ ਅਹਿਮਦੀਆ ਮੁਹੱਲਾ ਕਾਦੀਆਂ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਦੇ ਪੋਤਰੇ ਫ਼ਰਹਾਨ ਦੇ ਪੇ. ਟੀ. ਐੱਮ. ਤੋਂ 25756 ਰੁਪਏ ਨਿਕਲ ਗਏ। ਪੈਸੇ ਕਢਵਾਉਣ ਵੇਲੇ ਉਨ੍ਹਾਂ ਨੂੰ ਕੋਈ ੳ. ਟੀ. ਪੀ. ਨਹੀਂ ਆਇਆ। ਉਸ ਤੋਂ ਬਾਅਦ ਉਸ ਦੀ ਨੂੰਹ ਸ਼ਾਹੀਨ ਦੇ ਖਾਤੇ ਤੋਂ ਵੀ 12195 ਰੁਪਏ ਨਿਕਲ ਗਏ। ਬੀਤੇ ਦਿਨ ਦੁਬਾਰਾ ਪੇ. ਟੀ. ਐੱਮ. ਤੋਂ 4999 ਰੁਪਏ ਨਿਕਲ ਗਏ। ਇਨ੍ਹਾਂ ਸਾਰੇ ਲੈਣ ਦੇਣ ’ਚ ਕੋਈ ਓ. ਟੀ. ਪੀ. ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਕਿਸੇ ਲਿੰਕ ’ਤੇ ਕਲਿੱਕ ਕੀਤਾ। ਇਹ ਸਾਰੇ ਪੈਸੇ ਨਿਆਜ਼ ਨਾਮਕ ਵਿਅਕਤੀ ਦੇ ਖਾਤੇ ’ਚ ਗਏ ਹਨ।
ਇਹ ਵੀ ਪੜ੍ਹੋ : ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪਾਵਰਕਾਮ ਨੇ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ
ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸਥਾਨਕ ਪੁਲਸ ਨੂੰ ਵੀ ਇਸ ਬਾਰੇ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕਰ ਕੇ ਇਨ੍ਹਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵਲੋਂ ਸਕੂਲਾਂ ਲਈ ਗਾਈਡਲਾਈਨ ਜਾਰੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8