ਰਾਜਸਥਾਨ ਤੋਂ ਆ ਰਹੇ ਕਪਾਹ ਦੇ ਟਰੱਕ ’ਤੇ ਲੱਗਾ 4.35 ਲੱਖ ਜੁਰਮਾਨਾ

11/21/2022 11:06:58 AM

ਅੰਮ੍ਰਿਤਸਰ (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਨੇ ਰਾਜਸਥਾਨ ਤੋਂ ਆ ਰਹੇ ਇਕ ਰੂਈ ਕਪਾਹ ਦੇ ਟਰੱਕ ਨੂੰ 4.35 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਮੋਬਾਇਲ ਵਿੰਗ ਨੂੰ ਪਿਛਲੇ ਦਿਨੀਂ ਸੂਚਨਾ ਮਿਲੀ ਸੀ ਕਿ ਰਾਜਸਥਾਨ ਤੋਂ ਰੂਈ ਦਾ ਟਰੱਕ ਆ ਰਿਹਾ ਹੈ, ਜਿਸ ’ਤੇ ਜੁਰਮਾਨਾ ਵਸੂਲ ਕੀਤਾ ਜਾ ਸਕਦਾ ਹੈ ਕਿਉਂਕਿ ਇਸ ’ਚ ਸਾਮਾਨ ਦੇ ਜੀ. ਐੱਸ. ਟੀ. ਸੰਬੰਧੀ ਦਸਤਾਵੇਜ਼ ਨਾਲ ਨਹੀਂ ਸਨ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ

ਸੂਚਨਾ ’ਤੇ ਕਾਰਵਾਈ ਦੌਰਾਨ ਸੀਨੀਅਰ ਈ. ਟੀ. ਓ. ਕੁਲਬੀਰ ਸਿੰਘ ਅਤੇ ਪੰਡਿਤ ਰਮਨ ਕੁਮਾਰ ਸ਼ਰਮਾ ਨੇ ਜੀ. ਟੀ. ਰੋਡ ’ਤੇ ਨਾਕਾਬੰਦੀ ਕਰ ਕੇ ਟਰੱਕ ਨੂੰ ਕਾਬੂ ਕਰ ਲਿਆ। ਵਿਭਾਗ ਦੀ ਮੁਸ਼ਕਿਲ ਉਦੋਂ ਵਧ ਗਈ ਜਦ ਡਰਾਈਵਰ ਮਾਲ ਨਾਲ ਭਰੇ ਟਰੱਕ ਨੂੰ ਛੱਡ ਕੇ ਨਿਕਲ ਗਿਆ ਸੀ। ਮੋਬਾਇਲ ਟੀਮ ਨੇ ਇਸ ਛੱਡੇ ਗਏ ਟਰੱਕ ਆਪਣੇ ਯਤਨਾਂ ਨਾਲ ਕਬਜ਼ੇ ਵਿੱਚ ਲੈ ਲਿਆ। ਇਸ ਲਈ ਬਾਹਰ ਦੇ ਲੋਕ ਕਿਰਾਏ ਤੇ ਬੁਲਾਏ ਗਏ ਅਤੇ ਵਾਹਨ ਨੂੰ ਸੁਰੱਖਿਅਤ ਸਥਾਨ ’ਤੇ ਸੀਲ ਕੀਤਾ।

ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ

ਇਸ ਤੋਂ ਬਾਅਦ ਲੱਦੇ ਹੋਏ ਮਾਲ ਦੀ ਪੂਰੀ ਕੀਮਤ ਦੇ ਨਾਲ ਮੋਬਾਇਲ ਵਿੰਗ ਨੇ 4.35 ਲੱਖ ਰੁਪਏ ਦਾ ਜੁਰਮਾਨਾ ਬਣਾਇਆ। ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਨੇ ਕਿਹਾ ਹੈ ਕਿ ਟੈਕਸ ਚੋਰੀ ਵਿਰੁੱਧ ਮੁਹਿੰਮ ਜਾਰੀ ਰਹੇਗੀ।


Shivani Bassan

Content Editor

Related News