ਭਾਰਤ ਤੋਂ ਬ੍ਰਿਟੇਨ ਵਾਪਸ ਭੇਜੇ 309 ਯਾਤਰੀ
Saturday, May 16, 2020 - 01:42 AM (IST)
ਅੰਮ੍ਰਿਤਸਰ,(ਇੰਦਰਜੀਤ)- ਭਾਰਤ ਤੋਂ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਅੱਜ 309 ਯਾਤਰੀ ਬ੍ਰਿਟੇਨ ਰਵਾਨਾ ਕੀਤੇ ਗਏ। ਬਾਅਦ ਦੁਪਹਿਰ ਇਹ ਉਡਾਣ 3: 30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਦੇ ਲਈ ਬ੍ਰਿਟਿਸ਼ ਏਅਰਲਾਈਨਜ਼ ਆਫ ਯੂਨਾਈਟਿਡ ਕਿੰਗਡਮ ਦਾ ਸ਼ਕਤੀਸ਼ਾਲੀ ਏਅਰਬਸ ਜਹਾਜ਼ ਆਪ੍ਰੇਸ਼ਨ 'ਚ ਸੀ। ਇਹ ਉਡਾਣ ਭਾਰਤ ਵਲੋਂ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਲੈਂਡ ਕਰੇਗੀ। ਇੰਨ੍ਹਾਂ 'ਚ ਕੁੱਝ ਲੋਕ ਇੰਗਲੈਂਡ ਦੇ ਅਤੇ ਕੁੱਝ ਕੈਨੇਡਾ ਦੇ ਵਾਸੀ ਸ਼ਾਮਲ ਸਨ। ਇੰਗਲੈਂਡ ਦੇ ਹੀਥਰੋ ਹਵਾਈ ਅੱਡੇ 'ਤੇ ਜਹਾਜ਼ ਦੀ ਲੈਂਡਿੰਗ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਉਡਾਣਾਂ ਰਾਹੀਂ ਕੈਨੇਡਾ ਅਤੇ ਸਬੰਧਤ ਦੇਸ਼ਾਂ 'ਚ ਭੇਜਿਆ ਜਾਵੇਗਾ। ਇਸ ਤਰ੍ਹਾਂ ਸ਼ੁੱਕਰਵਾਰ ਦੀ ਰਾਤ 8:30 ਵਜੇ ਇੱਕ ਉਡਾਣ ਅੰਮ੍ਰਿਤਸਰ ਏਅਰਪੋਰਟ ਤੋਂ ਕਤਰ ਦੇਸ਼ ਦੇ ਦੋਹਾ ਏਅਰਪੋਰਟ ਰਵਾਨਾ ਹੋਈ। ਇਸ 'ਚ ਲੱਗਭੱਗ 350 ਦੇ ਕਰੀਬ ਯਾਤਰੀ ਸਵਾਰ ਸਨ।