ਅਜਨਾਲਾ ਦੀ ਸਰਹੱਦੀ ਪੱਟੀ ’ਚ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ 3 ਸੜਕਾਂ, ਮੰਤਰੀ ਧਾਲੀਵਾਲ ਨੇ ਕੀਤਾ ਐਲਾਨ

Sunday, Aug 04, 2024 - 11:23 AM (IST)

ਅਜਨਾਲਾ(ਨਿਰਵੈਲ)- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਅਜਨਾਲਾ ਹਲਕੇ ਦੇ ਸਰਹੱਦੀ ਖੇਤਰ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਦਿਆਂ ਐਲਾਨ ਕੀਤਾ ਕਿ ਇਸ ਇਲਾਕੇ ਵਿਚ ਤਿੰਨ ਸੜਕਾਂ ਅਪਗਰੇਡ ਕੀਤੀਆਂ ਜਾਣਗੀਆਂ, ਜੋ ਕਿ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚੋਂ ਇਕ ਸੜਕ ਥੋਬੇ ਤੋਂ ਮਲਕਪੁਰ ਹੁੰਦੀ ਹੋਈ ਰੂੜੇਵਾਲ ਨੰਗਲ ਸੋਹਲ ਹੁੰਦੀ ਪਸੀਏ ਤੱਕ ਜਾਵੇਗੀ, ਜਿਸ ’ਤੇ 13.50 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਸਰੀ ਸੜਕ ਕਮਾਲਪੁਰੇ ਤੋਂ ਥੋਬਾ, ਬਾਠ, ਦਿਆਲ ਭੜੰਗ ਤੱਕ ਜਾਵੇਗੀ, ਜਿਸ ’ਤੇ 16.50 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਇਸੇ ਤਰ੍ਹਾਂ ਤੀਸਰੀ ਸੜਕ ਭੱਲਾ ਪਿੰਡ ਸੁਧਾਰ ਤੋਂ ਨਾਨੂੰ ਕੇ , ਭੂਰੇ ਗਿੱਲ, ਕੋਟਲਾ ਤੱਕ ਜਾਵੇਗੀ ਜਿਸ ’ਤੇ 16.77 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਲਗਭਗ 43 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕਾਂ ਪੂਰੀਆਂ ਹੋਣਗੀਆਂ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ । ਉਨ੍ਹਾਂ ਜ਼ਿਕਰ ਕੀਤਾ ਕਿ ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਾਲ 78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਧੁੱਸੀ ਬੰਨ੍ਹ ਵੀ ਆਵਾਜਾਈ ਲਈ ਵਰਤਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਕੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਨਾਲਾ ਹਲਕਾ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਅਣਦੇਖੀ ਕਾਰਨ ਲਗਾਤਾਰ ਵਿਕਾਸ ਪੱਖੋਂ ਬਹੁਤ ਪਿੱਛੇ ਰਹਿ ਗਿਆ ਸੀ, ਦੇ ਲੋਕਾਂ ਨਾਲ ਮੈਂ ਜੋ ਵੀ ਵਾਅਦਾ ਕੀਤਾ ਹੈ ਉਹ ਪੂਰਾ ਹੋਵੇਗਾ ਅਤੇ ਇਹ ਸੜਕਾਂ ਇਸੇ ਦਾ ਹੀ ਸਿੱਟਾ ਹਨ।

ਇਹ ਵੀ ਪੜ੍ਹੋ-  ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ

ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਅਮਨਦੀਪ ਕੌਰ ਧਾਲੀਵਾਲ, ਐਕਸੀਅਨ ਦਿਆਲ ਸ਼ਰਮਾ, ਐੱਸ. ਡੀ. ਓ. ਮਨਜਿੰਦਰ ਸਿੰਘ ਮੱਤੇਨੰਗਲ, ਹਰਬੀਰ ਸਿੰਘ ਬਬਲੂ ਸਿੰਧੀ, ਅਜਨਾਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਔਲ, ਜਸਪਾਲ ਸਿੰਘ ਪ੍ਰਧਾਨ ਨਗਰ ਪੰਚਾਇਤ ਅਜਨਾਲਾ, ਬੀ. ਡੀ. ਪੀ. ਓ. ਜਸਬੀਰ ਕੌਰ, ਹਰਿੰਦਰ ਸਿੰਘ ਭੁੱਲਰ ਨਿਜ਼ਾਮਪੁਰਾ, ਹਰਪਾਲ ਸਿੰਘ ਸਿੰਧੀ ਸ਼ਹਿਰੀ ਪ੍ਰਧਾਨ ਰਮਦਾਸ, ਚੇਅਰਮੈਨ ਬਲਦੇਵ ਸਿੰਘ, ਮਨਮੋਹਨ ਸਿੰਘ ਦਿਆਲਪੁਰਾ, ਮਲਕੀਤ ਸਿੰਘ ਨਵਾਂ ਪਿੰਡ, ਡਾਕਟਰ ਸੰਦੀਪ ਸਿੰਘ ਲਸ਼ਕਰੀ ਨੰਗਲ, ਸੰਦੀਪ ਸਿੰਘ ਖਹਿਰਾ, ਜਸਵੰਤ ਸਿੰਘ ਪਹਿਲਵਾਨ, ਸੁਰਜੀਤ ਸਿੰਘ ਅਵਾਣ, ਸ਼ੇਰ ਸਿੰਘ ਅਵਾਣ, ਨਿਰਮਲ ਸਿੰਘ ਪਹਿਲਵਾਨ, ਸਰਬਜੀਤ ਸਿੰਘ ਲਾਲੀ ਸ਼ਾਹ ਨਾਨੋਕੇ, ਰਿੱਕੀ ਸ਼ਾਹ ਚਮਿਆਰੀ, ਸੋਨੂ ਚੋਤਾਲੀਆਂ ਗੱਗੋਮਾਹਲ, ਗੁਰਪ੍ਰੀਤ ਸਿੰਘ ਸਾਭੀ, ਦਿਨੇਸ਼ ਸੁਆਮੀ, ਪ੍ਰਿਥੀਪਾਲ ਸਿੰਘ ਘੋਨੇਵਾਲ, ਕਾਬਲ ਸਿੰਘ ਪਸੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News