ਲੁਟੇਰਿਆਂ ਦਾ ਖੌਫ਼, ਪਿਸਟੌਲ ਦੀ ਨੌਕ ’ਤੇ 3 ਵਿਅਕਤੀਆਂ ਤੋਂ ਨਕਦੀ ਤੇ ਮੋਬਾਇਲ ਫੋਹ ਕੇ 4 ਲੁਟੇਰੇ ਹੋਏ ਫ਼ਰਾਰ

Tuesday, Nov 14, 2023 - 05:05 PM (IST)

ਲੁਟੇਰਿਆਂ ਦਾ ਖੌਫ਼, ਪਿਸਟੌਲ ਦੀ ਨੌਕ ’ਤੇ 3 ਵਿਅਕਤੀਆਂ ਤੋਂ ਨਕਦੀ ਤੇ ਮੋਬਾਇਲ ਫੋਹ ਕੇ 4 ਲੁਟੇਰੇ ਹੋਏ ਫ਼ਰਾਰ

ਬਹਿਰਾਮਪੁਰ (ਗੋਰਾਇਆ)- ਪੁਲਸ ਸ਼ਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਮੁਹੱਲਾ ਨਵੀ ਆਬਾਦੀ ਵਿਖੇ ਇਕ ਆਲਟੋ ’ਚ ਸਵਾਰ 4 ਲੁਟੇਰਿਆਂ ਵੱਲੋਂ ਪਿਸਟੌਲ ਦੀ ਨੌਕ ’ਤੇ 3 ਵਿਅਕਤੀਆ ਕੋਲੋਂ 8 ਹਜ਼ਾਰ ਦੀ ਨਕਦੀ ਸਮੇਤ 3 ਮੋਬਾਇਲ ਫੋਨ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੋਹਨ ਲਾਲ, ਵਿੱਕੀ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਆਪਣੇ ਘਰ ਵਾਲੀ ਗਲੀ ਸਾਹਮਣੇ ਬਾਬੇ ਪੀਰ ਦੀ ਜਗ੍ਹਾ ਵਾਲੇ ਮੌੜ ’ਤੇ ਜਿੱਥੇ ਸਟਰੀਟ ਲਾਈਟ ਦੀ ਰੌਸ਼ਨੀ ਹੋਣ ਕਾਰਨ ਰਾਤ ਕਰੀਬ ਸਵਾ 11 ਵਜੇ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਅਚਾਨਕ ਸਿਵਲ ਹਸਪਤਾਲ ਵਾਲੀ ਸਾਈਡ ਤੋਂ ਇਕ ਆਲਟੋ ਸਿਲਵਰ ਰੰਗ ਦੀ ਕਾਰ ’ਚ 4 ਨੌਜਵਾਨ ਆਏ, ਜਿਨ੍ਹਾਂ ’ਚੋਂ ਇਕ ਦੇ ਹੱਥ ਵਿਚ ਪਿਸਟਲ ਅਤੇ ਬਾਕੀਆਂ ਨੇ ਦਾਤਰ ਫੜੇ ਹੋਏ ਸਨ।

ਇਹ ਵੀ ਪੜ੍ਹੋ-  ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ

ਉਨ੍ਹਾਂ ਨੇ ਆਉਂਦੇ ਸਾਰ ਹੀ ਦਾਤਰਾਂ ਨਾਲ ਸਾਡੇ ’ਤੇ ਵਾਰ ਕਰ ਦਿੱਤੇ ਅਤੇ ਇਕ ਨੇ ਪਿਸਟੌਲ ਤਾਣ ਕੇ ਕਿਹਾ ਕਿ ਜੋ ਕੁਝ ਹੈ, ਬਾਹਰ ਕੱਢ ਦਿਓ। ਸਾਡੇ ਕੋਲੋਂ 8 ਹਜ਼ਾਰ ਦੀ ਨਕਦੀ ਸਮੇਤ 3 ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ । ਇਸ ਸਬੰਧੀ ਥਾਣਾ ਮੁਖੀ ਬਹਿਰਾਮਪੁਰ ਹਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿ ਮੋਹਨ ਲਾਲ ਪੁੱਤਰ ਮੁਲਖ ਰਾਜ ਦੇ ਬਿਆਨਾ ਦੇ ਆਧਾਰ ’ਤੇ 4 ਅਣਛਪਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਮਾਂ ਦੀ ਮੌਤ ਮਗਰੋਂ ਹੁਣ ਜ਼ਖ਼ਮੀ ਪੁੱਤ ਨੇ ਵੀ ਤੋੜਿਆ ਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News