ਨਾਬਾਲਿਗਾ ਨਾਲ ਜਬਰ-ਜ਼ਨਾਹ ਕਰ ਕੇ ਹੱਤਿਆ ਕਰਨ ਵਾਲੇ 3 ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ

08/06/2021 11:47:12 PM

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਇਕ ਮੰਦਬੁੱਧੀ ਈਸਾਈ 13 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਗਈ। ਸੂਤਰਾਂ ਅਨੁਸਾਰ 20 ਅਗਸਤ 2019 ਨੂੰ ਈਸਾਨਗਰ ਕਸਬੇ ਤੋਂ ਇਕ ਮੰਦਬੁੱਧੀ ਵਾਲੀ ਈਸਾਈ ਨਾਬਾਲਿਗ ਲੜਕੀ ਨੂੰ ਅਗਵਾ ਕੀਤਾ ਗਿਆ ਸੀ। ਅਗਵਾ ਕਰਨ ਵਾਲੇ ਮੁਲਜ਼ਮ ਉਸ ਨੂੰ ਇਕ ਸੁੰਨਸਾਨ ਘਰ ’ਚ ਲੈ ਗਏ ਅਤੇ ਉੱਥੇ ਸਮੂਹਿਕ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਕਸੂਰ ਪੁਲਸ ਨੇ ਸੈਮੂਨ ਮਸੀਹ, ਜਾਵੇਦ, ਹਰੂਨ ਮਸੀਹ ਅਤੇ ਯੂਨਸ ਦੇ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ।

ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਭਾਰਤ ਦੇ ਇਸ ਗੇਂਦਬਾਜ਼ ਦਾ ਤੋੜਿਆ ਇਹ ਰਿਕਾਰਡ


ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸਜਾਵਲ ਖਾਨ ਨੇ ਅੱਜ ਇਸ ਕੇਸ ਦੀ ਸੁਣਵਾਈ ਪੂਰੀ ਕਰ ਕੇ ਮੁਲਜ਼ਮ ਜਾਵੇਦ, ਸੈਮੂਨ ਮਸੀਹ ਅਤੇ ਹਰੂਨ ਮਸੀਹ ਨੂੰ ਫਾਂਸੀ ਦੀ ਸਜ਼ਾ ਸੁਣਾਈ, ਜਦੋਂਕਿ ਯੂਨਸ ਨੂੰ ਬਰੀ ਕਰ ਦਿੱਤਾ। ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਹੱਤਿਆ ਕਰਨ ਦਾ ਮੁੱਖ ਕਾਰਨ 2 ਪਰਿਵਾਰਾਂ ’ਚ ਚੱਲ ਰਿਹਾ ਵਿਵਾਦ ਸੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News