ਦਾਤਰ ਦੀ ਨੋਕ ’ਤੇ ਮੋਟਰਸਾਈਕਲ ਰੇਹੜੀ ਵਾਲੇ ਨੂੰ ਲੁੱਟਣ ਵਾਲੇ 3 ਕਾਬੂ
Monday, Jul 15, 2024 - 12:09 PM (IST)
ਬਟਾਲਾ (ਸਾਹਿਲ)-ਦਾਤਰ ਦੀ ਨੋਕ ’ਤੇ ਮੋਟਰਸਾਈਕਲ ਰੇਹੜੀ ਵਾਲੇ ਨੂੰ ਲੁੱਟਣ ਵਾਲੇ 3 ਜਣਿਆਂ ਨੂੰ ਥਾਣਾ ਘੁਮਾਣ ਦੀ ਪੁਲਸ ਨੇ ਕਾਬੂ ਕੀਤਾ ਹੈ।
ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵਾਰਡ ਨੰ.7 ਸ੍ਰੀ ਹਰਗੋਬਿੰਦਪੁਰ ਨੇ ਲਿਖਵਾਇਆ ਕਿ ਉਹ ਤੇ ਉਸਦਾ ਭਰਾ ਸੇਵਾ ਸਿੰਘ ਪਿੰਡ ਵਿਚ ਜੁਗਾੜੂ ਰੇਹੜੀ (ਮੋਟਰਸਾਈਕਲ) ’ਤੇ ਪਲਾਸਟਿਕ ਅਤੇ ਲੋਹੇ ਦੇ ਮੰਜੇ ਆਦਿ ਵੇਚਣ ਜਾਂਦੇ ਹਨ।
ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ
ਬੀਤੇ ਕੱਲ੍ਹ ਸਕੂਲ ਵਿਚ ਛੁੱਟੀ ਹੋਣ ਕਰ ਕੇ ਉਸ ਨੇ ਆਪਣੀ ਜੁਗਾੜੂ ਰੇਹੜੀ ’ਤੇ ਪਿੰਡ ਕੰਡੀਲਾ ਵਿਖੇ ਇਕ ਲੋਹੇ ਦਾ ਮੰਜਾ ਅਤੇ 4 ਪਲਾਸਟਿਕ ਦੀਆਂ ਕੁਰਸੀਆਂ ਵੇਚ ਕੇ 3 ਹਜ਼ਾਰ ਰੁਪਏ ਵੱਟੇ ਸਨ ਅਤੇ ਜਦੋਂ ਉਹ ਪਿੰਡ ਹਰਪੁਰਾ ਵਿਖੇ ਸਥਿਤ ਮੜੀਆਂ ਕੋਲ ਪਹੁੰਚਿਆ ਤਾਂ ਪਿੰਡ ਤੋਂ ਤਿੰਨ ਨੌਜਵਾਨਾਂ ਮਨਪ੍ਰੀਤ ਸਿੰਘ ਵਾਸੀ ਕੰਡੀਲਾ, ਹੰਸਰਾਜ ਸਿੰਘ ਵਾਸੀ ਪਿੰਡ ਹਰਪੁਰਾ ਤੇ ਜਗਪ੍ਰੀਤ ਸਿੰਘ ਵਾਸੀ ਕੰਡੀਲਾ ਨੇ ਦਾਤਰ ਦਿਖਾ ਕੇ ਮੈਨੂੰ ਰੋਕ ਲਿਆ ਅਤੇ ਸਭ ਕੁਝ ਕੱਢ ਕੇ ਦੇਣ ਲਈ ਆਖਿਆ। ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੇਰੀ ਜੇਬ ’ਚੋਂ 3000 ਰੁਪਏ ਕੱਢ ਲਏ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਜਾਇਬ ਘਰ 'ਚ ਗਜਿੰਦਰ ਸਿੰਘ, ਪੰਜਵੜ ਤੇ ਨਿੱਝਰ ਦੀਆਂ ਤਸਵੀਰਾਂ ਲਗਾਉਣ ਦੇ ਹੁਕਮ
ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਸਰਵਣ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਬਿਆਨਕਰਤਾ ਦੇ ਬਿਆਨ ’ਤੇ ਉਕਤ ਤਿੰਨਾਂ ਨੌਜਵਾਨਾ ਖ਼ਿਲਾਫ਼ ਥਾਣਾ ਘੁਮਾਣ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ ਅਤੇ ਉਕਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਕੋਲੋਂ 1500 ਰੁਪਏੇ ਭਾਰਤੀ ਕਰੰਸੀ ਅਤੇ ਇਕ ਦਾਤਰ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ-ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8