ਕੇਂਦਰੀ ਜੇਲ੍ਹ ’ਚੋਂ 25 ਮੋਬਾਈਲ ਤੇ 10 ਸਿੰਮ ਬਰਾਮਦ
Thursday, Oct 30, 2025 - 02:27 PM (IST)
 
            
            ਤਰਨਤਾਰਨ(ਰਾਜੂ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਤਲਾਸ਼ੀ ਦੌਰਾਨ 25 ਮੋਬਾਈਲ, 10 ਸਿੰਮ, 4 ਚਾਰਜ਼ਰ ਅਤੇ ਡਾਟਾ ਕੇਬਲ ਬਰਾਮਦ ਹੋਈ ਹੈ। ਜੇਲ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਜੇਲ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਲਵਾਰਿਸ ਹਾਲਤ ਵਿਚ 14 ਟਚ ਸਕ੍ਰੀਨ ਮੋਬਾਈਲ, 11 ਕੀਪੈਡ ਮੋਬਾਈਲ, 10 ਸਿੰਮ, 4 ਚਾਰਜ਼ਰ ਅਤੇ 1 ਡਾਟਾ ਕੇਬਲ ਬਰਾਮਦ ਹੋਈ ਹੈ। ਜਿਸ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਥਾਣਾ ਗੋਇੰਦਵਾਲ ਸਾਹਿਬ ਵਿਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                            