ਜੰਡਿਆਲਾ ਗੁਰੂ ’ਚ ਸੀਵਰੇਜ ਲਈ 25 ਕਰੋੜ ਰੁਪਏ ਮਨਜ਼ੂਰ, ਹੁਣ ਰੁਕਿਆ ਕੰਮ ਜਲਦੀ ਹੋਵੇਗਾ ਸ਼ੁਰੂ : ਮੰਤਰੀ ETO
Sunday, Sep 17, 2023 - 02:26 PM (IST)

ਜੰਡਿਆਲਾ ਗੁਰੂ (ਸੁਰਿੰਦਰ/ਸ਼ਰਮਾ)- ਜੰਡਿਆਲਾ ਗੁਰੂ ਸ਼ਹਿਰ ’ਚ ਸੀਵਰੇਜ ਦੇ ਕੰਮ ’ਚ ਤੇਜ਼ੀ ਲਿਆਉਣ ਲਈ 25 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ, ਜਿਸ ਨਾਲ ਸੀਵਰੇਜ ਸਿਸਟਮ ਦਾ ਰੁਕਿਆ ਕੰਮ ਜਲਦੀ ਪੂਰਾ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ ਨੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸੀਵਰੇਜ ਦਾ ਕੰਮ ਪੂਰਾ ਹੋਣ 'ਤੇ ਜੰਡਿਆਲਾ ਗੁਰੂ ਸ਼ਹਿਰ ਜੋਂ ਕਿ ਮੇਰਾ ਆਪਣਾ ਸ਼ਹਿਰ ਹੈ, ’ਚ ਬਾਰਿਸ਼ ਨਾਲ ਖੜ੍ਹੇ ਹੋਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀ ਸਿਹਤ, ਸਿੱਖਿਆ, ਵਿਕਾਸ ਦੇ ਕੰਮ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- PM ਮੋਦੀ ਦੇ ਜਨਮਦਿਨ 'ਤੇ ਭਾਜਪਾ ਆਗੂ ਪਾਕਿ ਦੇ ਸ੍ਰੀ ਕਰਤਾਪੁਰ ਸਾਹਿਬ ਹੋਏ ਨਤਮਸਤਕ, ਕੀਤੀ ਅਰਦਾਸ
ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਸ਼ਹਿਰ ਤੇ ਹਲਕੇ ’ਚ ਵਿਕਾਸ ਦੇ ਕੰਮ ਪੂਰੇ ਜ਼ੋਰ ਨਾਲ ਕਰਵਾਏ ਜਾ ਰਹੇ ਹਨ। ਈ. ਟੀ. ਓ. ਨੇ ਗੱਲਬਾਤ ਕਰਦਿਆਂ ਕਿਹਾ ਕਿ ਜੰਡਿਆਲਾ ਗੁਰੂ ਸ਼ਹਿਰ ਦੇ ਲੋਕਲ ਬੱਸ ਸਟੈਂਡ ’ਚ ਵੀ ਦੂਸਰਾ ਮੁਹੱਲਾ ਕਲੀਨਿਕ ਬਣਾਉਣ ਦਾ ਕੰਮ ਪਾਸ ਕੀਤਾ ਹੈ। ਲੋਕਲ ਬੱਸ ਸਟੈਂਡ ’ਚ ਜਲਦੀ ਹੀ ਮੁਹੱਲਾ ਕਲੀਨਿਕ ਬਣੇਗਾ, ਜਿਥੋਂ ਲੋਕਾਂ ਨੂੰ ਜ਼ਰੂਰਤ ਲਈ ਵਧੀਆ ਦਵਾਈ ਮਿਲੇਗੀ। ਉਨ੍ਹਾਂ ਲੋਕਲ ਬੱਸ ਸਟੈਂਡ ’ਚ ਸਥਿਤ ਸੇਵਾ ਕੇਂਦਰ (ਸੁਵਿਧਾ ਕੇਂਦਰ) ਦਾ ਵੀ ਅਚਾਨਕ ਦੌਰਾ ਕੀਤਾ 'ਤੇ ਉੱਥੇ ਜਨਤਾ ਨਾਲ ਗੱਲਬਾਤ ਕੀਤੀ। ਸੁਵਿਧਾ ਕੇਂਦਰ ’ਚ ਹੋ ਰਹੇ ਕੰਮ ਬਾਰੇ ਉਨ੍ਹਾਂ ਤਸੱਲੀ ਪ੍ਰਗਟਾਈ। ਇਸ ਮੌਕੇ ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਮਸ਼ਰਨ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ 'ਚ ਵਾਪਸ ਆਈਆਂ 450 ਇੰਡਸਟਰੀਆਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8