ਦੀਨਾਨਗਰ ਦੇ ਪਿੰਡ ਦੌਦਵਾਂ ਵਿਖੇ ਮੰਦਰ ''ਚ ਗੌਲਕਾਂ ਰੱਖਣ ਨੂੰ ਲੈ ਕੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ
Thursday, Mar 07, 2024 - 11:03 AM (IST)
ਦੀਨਾਨਗਰ(ਹਰਜਿੰਦਰ ਸਿੰਘ ਗੌਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਦੌਦਵਾਂ ਵਿਖੇ ਸ਼ਿਵ ਦੁਰਗਾ ਮੰਦਰ ਵਿਚ ਗੋਲਕਾਂ ਲਾਉਣ ਨੂੰ ਲੈ ਕੇ ਪਿੰਡ ਦੀਆਂ ਹੀ 2 ਧਿਰਾਂ ਆਹਮੋ-ਸਾਹਮਣੇ ਹੋਈਆਂ, ਜਿਸ ਤੋਂ ਬਾਆਦ ਸਾਰਾ ਮਾਮਲਾ ਪੁਲਸ ਤੱਕ ਪਹੁੰਚਿਆ ਗਿਆ। ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੌਦਵਾਂ ਵਿਖੇ ਕਾਫੀ ਪੁਰਾਣਾ ਸ਼ਿਵ ਦੁਰਗਾ ਮੰਦਰ ਸਥਾਪਿਤ ਹੈ ਜਿਸ ਵਿਚ ਪਿਛਲੇ ਕੁੱਝ ਸਮਾਂ ਪਹਿਲਾਂ ਹੀ ਸਮੂਹ ਪਿੰਡ ਵਾਸੀਆਂ ਵਲੋਂ ਲੱਖਾਂ ਰੁਪਏ ਖਰਚ ਕੇ ਮੰਦਰ ਦੀ ਸਾਰੀ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੀ ।
ਇਹ ਵੀ ਪੜ੍ਹੋ : Punjab Budget 2024: ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਕੀਤੇ ਅਹਿਮ ਐਲਾਨ
ਇਸ ਵਿਚ ਨਵੀਂ ਕਮੇਟੀ ਵੱਲੋਂ 2 ਗੋਲਕਾਂ ਸਥਾਪਿਤ ਕੀਤੀਆਂ ਗਈਆਂ ਸਨ ਪਰ ਪੁਰਾਣੀ ਕਮੇਟੀ ਇਨ੍ਹਾਂ ਗੋਲਕਾਂ ਨੂੰ ਸਥਾਪਿਤ ਕਰਨ ਦੇ ਵਿਰੋਧ ਵਿਚ ਸਨ ਪਰ ਨਵੀਂ ਕਮੇਟੀ ਵੱਲੋਂ ਕੁੱਝ ਦਿਨ ਪਹਿਲਾਂ 3 ਗੋਲਕਾਂ ਲਗਾ ਦਿੱਤੀਆਂ ਸੀ ਪਰ ਉਸ ਸਮੇਂ ਇਹ ਮਾਮਲਾ ਕਾਫੀ ਗਰਮਾਇਆ ਜਦੋਂ ਸਵੇਰੇ ਮੰਦਰ ਵਿਚ ਗੋਲਕਾ ਗਾਇਬ ਹੋ ਗਈਆਂ। ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਇਸ ਬਾਰੇ ਗੱਲਬਾਤ ਕਰਦੇ ਹੋਏ ਸ਼ਿਵ ਦੁਰਗਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ, ਸੈਕਟਰੀ ਰਾਜੀਵ ਕੁਮਾਰ ਹੈਪੀ ਨੇ ਦੱਸਿਆ ਕਿ ਅੱਜ ਜਦੋਂ ਅਸੀਂ ਮੰਦਰ ਵਿਚ ਮੱਥਾ ਟੇਕਣ ਲਈ ਗਏ ਤਾਂ ਮੰਦਰ ਵਿਚੋਂ ਗੋਲਕਾਂ ਗਾਇਬ ਸਨ।
ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ
ਇਸ ਸਾਰੀ ਘਟਨਾ ਸੰਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਜਦੋਂ ਗੋਲਕਾਂ ਗਾਇਬ ਹੋਣ ਬਾਰੇ ਪਤਾ ਲੱਗਾ ਤਾਂ ਇਸ ਮੌਕੇ ਵੱਡੀ ਗਿਣਤੀ ਵਿਚ ਮੰਦਰ ਵਿਚ ਇਕੱਠ ਹੋਣਾ ਕਾਰਨ ਆਪਸ ਵਿਚ ਦੋਵਾਂ ਪਾਰਟੀਆਂ ਦੇ ਵਿਅਕਤੀ ਅਤੇ ਮਹਿਲਾ ਵਿਚ ਕਾਫੀ ਬਹਿਸਬਾਜੀ ਕਰਦੇ ਹੋਏ ਨਜ਼ਰ ਆਏ । ਪੁਲਸ ਦੇ ਮੌਕੇ 'ਤੇ ਪਹੁੰਚਣ ਕਾਰਨ ਮਾਮਲਾ ਜਲਦ ਸ਼ਾਂਤ ਹੋ ਗਿਆ। ਉਧਰ ਇਸ ਮਾਮਲੇ ਸਬੰਧੀ ਜਦ ਥਾਣਾ ਮੁੱਖੀ ਬਹਿਰਾਮਪੁਰ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਮੰਦਰ ਦੀਆਂ 2 ਧਿਰਾਂ ਦਾ ਆਪਸ ਵਿਚ ਮਾਮਲਾ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਾਂਚ ਤੋ ਬਾਆਦ ਜੋ ਸੱਚ ਸਾਹਮਣਾ ਆਵੇਗਾ ਉਸ ਮੁਤਾਬਕ ਕਾਨੂੰਨੀ ਕਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ : ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਕਾਰ ਚਾਲਕ ਦੀ ਮੌਤ ਤੇ 3 ਗੰਭੀਰ ਜ਼ਖ਼ਮੀ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8