ਪੰਜਾਬ ''ਚ ਰਜਿਸਟਰੀਆਂ ਨੂੰ ਲੈ ਕੇ ਅਹਿਮ ਖ਼ਬਰ, ਸਟੈਂਪ ਡਿਊਟੀ ਬਾਰੇ ਸਾਹਮਣੇ ਆਈ ਇਹ ਗੱਲ

Saturday, Feb 08, 2025 - 01:58 PM (IST)

ਪੰਜਾਬ ''ਚ ਰਜਿਸਟਰੀਆਂ ਨੂੰ ਲੈ ਕੇ ਅਹਿਮ ਖ਼ਬਰ, ਸਟੈਂਪ ਡਿਊਟੀ ਬਾਰੇ ਸਾਹਮਣੇ ਆਈ ਇਹ ਗੱਲ

ਚੰਡੀਗੜ੍ਹ : ਪੰਜਾਬ 'ਚ ਪ੍ਰਾਪਰਟੀ ਟਰਾਂਸਫਰ ਕਰਨ 'ਤੇ ਲੱਗਣ ਵਾਲੀ ਸਟੈਂਪ ਡਿਊਟੀ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਖ਼ੂਨ ਦੇ ਰਿਸ਼ਤੇ 'ਚ ਹੁਣ ਪ੍ਰਾਪਰਟੀ ਟਰਾਂਸਫਰ ਕਰਨ 'ਤੇ 2.5 ਫ਼ੀਸਦੀ ਤੱਕ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ। ਦਰਅਸਲ ਸੂਬਾ ਸਰਕਾਰ ਇਸ ਵੇਲੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਅਤੇ ਸਰਕਾਰ ਦੇ ਉਕਤ ਫ਼ੈਸਲੇ ਨਾਲ ਮਾਲੀਏ 'ਚ ਵਾਧਾ ਹੋਣ ਦੀ ਉਮੀਦ ਹੈ, ਜਿਸ ਕਾਰਨ ਸਰਕਾਰ ਵਲੋਂ ਇਸ ਫ਼ੈਸਲੇ 'ਤੇ ਸੋਚ-ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਦੱਸਿਆ ਜਾ ਰਿਹਾ ਹੈ ਕਿ 10 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ 'ਚ ਇਸ ਏਜੰਡੇ ਨੂੰ ਮਨਜ਼ੂਰੀ ਮਿਲ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਖ਼ੂਨ ਦੇ ਰਿਸ਼ਤੇ 'ਚ ਪ੍ਰਾਪਰਟੀ ਟਰਾਂਸਫਰ ਲਈ ਲੱਗਣ ਵਾਲੀ ਥੋੜ੍ਹੀ ਜਿਹੀ ਫ਼ੀਸ ਦੀ ਸਹੂਲਤ ਖ਼ਤਮ ਹੋ ਜਾਵੇਗੀ ਅਤੇ ਲੋਕਾਂ ਨੂੰ ਇਸ ਦੇ ਲਈ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ। ਦੱਸਣਯੋਗ ਹੈ ਕਿ ਹੁਣ ਤੱਕ ਕੋਈ ਵਿਅਕਤੀ ਆਪਣੀ ਪ੍ਰਾਪਰਟੀ ਆਪਣੇ ਬੇਟਿਆਂ, ਬੇਟੀਆਂ, ਪੋਤਿਆਂ, ਪੋਤੀਆਂ ਦੇ ਨਾਂ ਟਰਾਂਸਫਰ ਕਰਦਾ ਹੈ ਤਾਂ ਉਸ ਨੂੰ ਸਟੈਂਪ ਡਿਊਟੀ ਦੇ ਤੌਰ 'ਤੇ ਥੋੜ੍ਹੀ ਜਿਹੀ ਫ਼ੀਸ ਦੇਣੀ ਪੈਂਦੀ ਹੈ ਪਰ ਜੇਕਰ ਉਹ ਆਪਣੇ ਭਰਾ, ਪਤਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਪ੍ਰਾਪਰਟੀ ਟਰਾਂਸਫਰ ਕਰਦਾ ਹੈ ਤਾਂ ਉਸ 'ਤੇ 2.5 ਫ਼ੀਸਦੀ ਸਟੈਂਪ ਡਿਊਟੀ ਲਾਈ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਣ ਨੂੰ ਲੈ ਕੇ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ

ਦੱਸ ਦੇਈਏ ਕਿ ਇਸ ਸਮੇਂ ਕੁੱਲ ਰਜਿਸਟਰੀਆਂ 'ਚ ਖ਼ੂਨ ਦੇ ਰਿਸ਼ਤਿਆਂ 'ਚ ਹੋਣ ਵਾਲੀ ਰਜਿਸਟਰੀ 22 ਫ਼ੀਸਦੀ ਹੈ। ਰਜਿਸਟਰੀ ਅਤੇ ਸਟੈਂਪ ਡਿਊਟੀ ਤੋਂ ਸਰਕਾਰ ਨੂੰ ਇਸ ਸਾਲ 5,750 ਕਰੋੜ ਰੁਪਏ ਆਉਣ ਦੀ ਉਮੀਦ ਹੈ। ਪਿਛਲੇ ਸਾਲ ਦਸੰਬਰ ਤੱਕ 4,172 ਕਰੋੜ ਰੁਪਏ ਸਰਕਾਰ ਦੇ ਖਜ਼ਾਨੇ 'ਚ ਆ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News