ਚਰਚਿਤ ਪਿੰਡ ਸਰਾਵਾਂ ਬੋਦਲਾਂ ''ਚ ਟਾਈਮ ਪਾ ਕੇ ਭਿੜੇ ਮੁੰਡੇ, ਮੋਟਰਸਾਈਕਲ ਫੂਕੇ, ਲੜਾਈ ਦੇਖ ਕੰਬਿਆ ਪਿੰਡ

Wednesday, Feb 12, 2025 - 12:16 PM (IST)

ਚਰਚਿਤ ਪਿੰਡ ਸਰਾਵਾਂ ਬੋਦਲਾਂ ''ਚ ਟਾਈਮ ਪਾ ਕੇ ਭਿੜੇ ਮੁੰਡੇ, ਮੋਟਰਸਾਈਕਲ ਫੂਕੇ, ਲੜਾਈ ਦੇਖ ਕੰਬਿਆ ਪਿੰਡ

ਮਲੋਟ (ਜੁਨੇਜਾ) : ਬੀਤੀ ਸ਼ਾਮ ਨੂੰ ਪੰਜਾਬ ਦੇ ਚਰਚਿਤ ਪਿੰਡ ਸਰਾਵਾਂ ਬੋਦਲਾਂ ਵਿਚ ਦੋ ਧਿਰਾਂ ਦੀ ਜੰਮ ਕੇ ਹੋਈ ਲੜਾਈ ਵਿਚ ਮੋਟਰਸਾਈਕਲਾਂ ਦੀ ਸਾੜਫੂਕ ਹੋਣ ਦੀ ਖ਼ਬਰ ਹੈ। ਇਸ ਮਾਮਲੇ ’ਤੇ ਪੁਲਸ ਅਜੇ ਤੱਕ ਕੁਝ ਬੋਲਣ ਨੂੰ ਤਿਆਰ ਨਹੀਂ ਪਰ ਪਿੰਡ ਵਿਚ ਹੋਈ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਪੁਲਸ ਵੀ ਇਸ ਮਾਮਲੇ ਬਾਰੇ ਵੱਧ ਕੁਝ ਦੱਸਣ ਤੋਂ ਅਸਮਰੱਥਾ ਜ਼ਾਹਿਰ ਕਰ ਰਹੀ ਹੈ ਪਰ ਇਸ ਸ਼ਰੇਆਮ ਗੁੰਡਾਗਰਦੀ ਅਤੇ ਸਾੜ ਫੂਕ ਦੀ ਘਟਨਾ ਨੇ ਕਬਰਵਾਲਾ ਥਾਣੇ ਦੀ ਕਾਰਗੁਜ਼ਾਰੀ ’ਤੇ ਸਵਾਲ ਜ਼ਰੂਰ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ 8 ਫਰਵਰੀ ਨੂੰ ਪਿੰਡ ਸਰਾਵਾਂ ਬੋਦਲਾਂ ਦੇ ਜਗਸੀਰ ਸਿੰਘ ਦੇ ਲੜਕੇ ਦਾ ਮਲੋਟ ਦੇ ਪੰਜਾਬ ਪੈਲੇਸ ਵਿਚ ਵਿਆਹ ਸੀ। ਜਿਥੇ ਆਪਸ ਵਿਚ ਦੋ ਵਿਅਕਤੀਆਂ ਦਾ ਝਗੜਾ ਹੋ ਗਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

PunjabKesari

ਜਾਣਕਾਰੀ ਅਨੁਸਾਰ ਉਕਤ ਵਿਅਕਤੀਆਂ ਨੇ ਰਾਤ ਨੂੰ ਜਗਸੀਰ ਸਿੰਘ ਦੇ ਘਰ ਦੇ ਬਾਹਰ ਬੜਕਾਂ ਮਾਰੀਆਂ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚੋਂ ਨੌਜਵਾਨਾਂ ਨੇ ਲੜਾਈ ਲਈ ਅੱਜ ਦਾ ਸਮਾਂ ਤਹਿ ਕਰ ਲਿਆ। ਅੱਜ ਦੋਵਾਂ ਪਾਸਿਆਂ ਦੇ ਨੌਜਵਾਨਾਂ ਨੇ ਆਪਣੇ ਦਰਜਨਾਂ ਹਮਾਇਤੀਆਂ ਨੂੰ ਬਾਹਰਲੇ ਪਿੰਡਾਂ ਤੋਂ ਵੀ ਸੱਦਿਆ। ਇਸ ਮਗਰੋਂ ਦੋਹਾਂ ਧਿਰਾਂ ਵਿਚ ਲੜਾਈ ਹੋਈ। ਇਸ ਮਾਮਲੇ ਦੇ ਭਾਵੇਂ ਪੁਲਸ ਦੇ ਪੁੱਜਣ ਤੱਕ ਕਿਸੇ ਧਿਰ ਵੱਲੋਂ ਸ਼ਿਕਾਇਤ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਪੁਸ਼ਟੀ ਨਹੀਂ ਹੋ ਰਹੀ ਪਰ ਇਸ ਮਾਮਲੇ ਵਿਚ ਮੌਕੇ ’ਤੇ ਦੋ ਮੋਟਰਸਾਈਕਲ ਸੜਦੇ ਵੇਖੇ। ਇਸ ਘਟਨਾ ਨਾਲ ਜਿਥੇ ਪਿੰਡ ਵਿਚ ਸਹਿਮ ਦਾ ਮਹੌਲ ਹੈ। ਉਥੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਇਨ੍ਹਾਂ ਗੁੰਡਾਂ ਅਨਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦੀ ਸਰਪੰਚਣੀ ਨੇ ਕਰ 'ਤਾ ਵੱਡਾ ਕਾਂਡ, ਕਰਤੂਤ ਸੁਣ ਉਡਣਗੇ ਹੋਸ਼

ਲੋਕਾਂ ਦਾ ਕਹਿਣਾ ਕਿ 8 ਫਰਵਰੀ ਦੀ ਸੁਲਗ ਰਹੀ ਇਸ ਘਟਨਾ ਨੂੰ ਲੈ ਕੇ ਜੇ ਪੁਲਸ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ ਤਾਂ ਇਹ ਘਟਨਾ ਨਾ ਵਾਪਰਦੀ। ਇਸ ਮਾਮਲੇ ’ਤੇ ਥਾਣਾ ਕਬਰਵਾਲਾ ਦੇ ਐੱਸ. ਐੱਚ. ਓ. ਨੇ ਘਟਨਾ ਸਬੰਧੀ ਆਪਣਾ ਪੱਲਾ ਝਾੜਦੇ ਕਿਹਾ ਕਿ ਉਹ ਛੁੱਟੀ ’ਤੇ ਹਨ। ਉਧਰ ਮੌਕੇ ’ਤੇ ਪੁੱਜੇ ਥਾਣੇਦਾਰ ਅਮਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਘਟਨਾ ਸਬੰਧੀ ਕੋਈ ਵੇਰਵਾ ਦੱਸਣ ਤੋਂ ਅਸਮਰੱਥਤਾ ਪ੍ਰਗਟ ਕੀਤੀ। 

ਇਹ ਵੀ ਪੜ੍ਹੋ : 25 ਫਰਵਰੀ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ, ਹਲਚਲ ਵਧੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News